ਲਾੜੇ ਦੇ ਸੁਪਨਿਆਂ ਉੱਤੇ ਫਿਰਿਆ ਪਾਣੀ, ਲਾੜੀ ਨੇ ਬਰਾਤ ਬੂਹੇ ‘ਤੇ ਪੁੱਜਣ ਦੌਰਾਨ ਕੀਤਾ ਇਹ ਸ਼ਰਮਨਾਕ ਕਾਰਨਾਮਾ 

Bride -groom : jdo lada braat le ke sohre ghar puja ta ladi frar
ਲਾੜੇ ਦੇ ਸੁਪਨਿਆਂ ਉੱਤੇ ਫਿਰਿਆ ਪਾਣੀ, ਲਾੜੀ ਨੇ ਬਰਾਤ ਬੂਹੇ 'ਤੇ ਪੁੱਜਣ ਦੌਰਾਨ ਕਰ ਦਿੱਤਾ ਵੱਡਾ ਕਾਰਨਾਮਾ 

ਲਾੜੇ ਦੇ ਸੁਪਨਿਆਂ ਉੱਤੇ ਫਿਰਿਆ ਪਾਣੀ, ਲਾੜੀ ਨੇ ਬਰਾਤ ਬੂਹੇ ‘ਤੇ ਪੁੱਜਣ ਦੌਰਾਨ ਕੀਤਾ ਇਹ ਸ਼ਰਮਨਾਕ ਕਾਰਨਾਮਾ :ਗੁਰਦਾਸਪੁਰ : ਕਲਾਨੌਰ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਇੱਕ ਲਾੜੇ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਜਦੋਂ ਲਾੜਾ ਬਰਾਤ ਲੈ ਕੇ ਆਪਣੀ ਲਾੜੀ ਵਿਆਹੁਣ ਉਸ ਦੇ ਘਰ ਪਹੁੰਚ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਲਾੜੀ ਘਰੋਂ ਭੱਜ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਬਿਨ੍ਹਾਂ ਲਾੜੀ ਦੇ ਹੀ ਘਰ ਵਾਪਸ ਪਰਤਨਾ ਪਿਆ ਹੈ।

Bride -groom : jdo lada braat le ke sohre ghar puja ta ladi frar
ਲਾੜੇ ਦੇ ਸੁਪਨਿਆਂ ਉੱਤੇ ਫਿਰਿਆ ਪਾਣੀ, ਲਾੜੀ ਨੇ ਬਰਾਤ ਬੂਹੇ ‘ਤੇ ਪੁੱਜਣ ਦੌਰਾਨ ਕਰ ਦਿੱਤਾ ਵੱਡਾ ਕਾਰਨਾਮਾ

ਇਸ ਸਬੰਧੀ ਲਾੜਾ ਰਵੀ ਕੁਮਾਰ ਪੁੱਤਰ ਕਾਲਾ ਵਾਸੀ ਸਰਨਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਮੰਗਲਵਾਰ ਨੂੰ ਸਰਨਾ (ਪਠਾਨਕੋਟ) ਤੋਂ ਬਰਾਤ ਲੈ ਕੇ ਕਲਾਨੌਰ ਪਹੁੰਚੇ ਸੀ ਅਤੇ ਜਦੋਂ ਅਸੀਂ ਕਲਾਨੌਰ ਪਹੁੰਚੇ ਤਾਂ ਵਿਆਹ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਹੀ ਕਿਸੇ ਹੋਰ ਨਾਲ ਵਿਆਹ ਵਾਲੇ ਘਰੋਂ ਲਾੜੀ ਗਾਇਬ ਹੋ ਗਈ, ਉਨ੍ਹਾਂ ਕਿਹਾ ਕਿ ਲੜਕੀ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਹੈ।

ਇਸ ਸਬੰਧੀ ਲੜਕੀ ਦੇ ਪਿਤਾ ਵਾਸੀ ਕਲਾਨੌਰ ਨੇ ਦੱਸਿਆ ਕਿ ਮੇਰੀ ਲੜਕੀ ਆਸ਼ਾ ਦਾ ਮੰਗਲਵਾਰ ਨੂੰ ਵਿਆਹ ਸੀ। ਉਹ ਵਿਆਹ ਵਾਲੇ ਦਿਨ ਕੰਮ ਵਿਚ ਰੁਝੇ ਹੋਏ ਸਨ ਤੇ ਘਰੋਂ ਕਿਸੇ ਕੰਮ ਲਈ ਬਾਹਰ ਗਏ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਉਨ੍ਹਾਂ ਦੀ ਵੱਡੀ ਲੜਕੀ ਤੇ ਜਵਾਈ ਨੇ ਦੁਲਹਨ ਬਣੀ ਲੜਕੀ ਨੂੰ ਗਾਇਬ ਕਰ ਦਿੱਤਾ ਹੈ ਜਾਂ ਉਸ ਨੂੰ ਕਿਸੇ ਹੋਰ ਨਾ ਭਜਾ ਦਿੱਤਾ ਹੈ।

Bride -groom : jdo lada braat le ke sohre ghar puja ta ladi frar
ਲਾੜੇ ਦੇ ਸੁਪਨਿਆਂ ਉੱਤੇ ਫਿਰਿਆ ਪਾਣੀ, ਲਾੜੀ ਨੇ ਬਰਾਤ ਬੂਹੇ ‘ਤੇ ਪੁੱਜਣ ਦੌਰਾਨ ਕਰ ਦਿੱਤਾ ਵੱਡਾ ਕਾਰਨਾਮਾ

ਜਿਸ ‘ਤੇ ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਲੜਕੀ ਨੂੰ ਲੱਭਣ ਦੀ ਮੰਗ ਕੀਤੀ ਹੈ। ਇਸ ਸਾਰੇ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ.ਐੱਸ.ਆਈ. ਬਲਬੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-PTCNews