Tue, Apr 16, 2024
Whatsapp

ਮੱਧ ਪ੍ਰਦੇਸ਼ - ਵਿਆਹ ਦੇ ਰੰਗ 'ਚ ਪਈ ਭੰਗ , ਲਾੜੀ ਦਾ ਜੀਜਾ ਨਿਕਲਿਆ ਕੋਰੋਨਾ ਪਾਜ਼ਿਟਿਵ

Written by  Kaveri Joshi -- May 28th 2020 06:47 PM
ਮੱਧ ਪ੍ਰਦੇਸ਼ - ਵਿਆਹ ਦੇ ਰੰਗ 'ਚ ਪਈ ਭੰਗ , ਲਾੜੀ ਦਾ ਜੀਜਾ ਨਿਕਲਿਆ ਕੋਰੋਨਾ ਪਾਜ਼ਿਟਿਵ

ਮੱਧ ਪ੍ਰਦੇਸ਼ - ਵਿਆਹ ਦੇ ਰੰਗ 'ਚ ਪਈ ਭੰਗ , ਲਾੜੀ ਦਾ ਜੀਜਾ ਨਿਕਲਿਆ ਕੋਰੋਨਾ ਪਾਜ਼ਿਟਿਵ

ਮੱਧ ਪ੍ਰਦੇਸ਼ - ਸਰਕਾਰ ਵੱਲੋਂ ਵਿਆਹ ਸਮਾਗਮਾਂ 'ਤੇ ਸੀਮਤ ਇਕੱਠ ਕਰਨ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਲੋਕ ਨਹੀਂ ਟਲ ਰਹੇ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਤੋਂ ਵਿਆਹ ਸਮਾਗਮ 'ਚ ਸ਼ਾਮਲ ਹੋਏ ਲਾੜੀ ਦੇ ਜੀਜੇ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਛਿੰਦਵਾੜਾ ਦੇ ਰਾਮਬਾਗ ਇਲਾਕੇ 'ਚ ਆਯੋਜਿਤ ਵਿਆਹ ਸਮਾਗਮ 'ਚ ਉਸ ਸਮੇਂ ਤੜਥੱਲੀ ਮਚ ਗਈ , ਜਦੋਂ ਸਾਰਿਆਂ ਸਾਹਮਣੇ ਇਹ ਖੁਲਾਸਾ ਹੋਇਆ ਕਿ ਦਿੱਲੀ ਤੋਂ ਵਿਆਹ 'ਚ ਸ਼ਾਮਿਲ ਹੋਣ ਲਈ ਆਇਆ ਲਾੜੀ ਦਾ ਜੀਜਾ ਕੋਰੋਨਾ ਪੀੜਤ ਹੈ। ਸਾਲੀ ਦੀ ਜੈਮਾਲਾ ਦੀ ਰਸਮ ਦੌਰਾਨ ਜੀਜੇ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਹੋਣ ਦਾ ਪਤਾ ਲੱਗਾ । ਬੇਸ਼ੱਕ ਪ੍ਰਸ਼ਾਸਨ ਦੁਆਰਾ ਲਾੜਾ-ਲਾੜੀ ਸਮੇਤ 95 ਲੋਕਾਂ ਨੇ ਕੁਆਰੰਟੀਨ ਕਰ ਦਿੱਤਾ ਗਿਆ ਹੈ, ਪਰ ਸਭ ਦੇ ਮਨਾਂ 'ਚ ਦਹਿਸ਼ਤ ਘਰ ਕਰ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਆਇਆ ਉਕਤ ਯੁਵਕ ਸੀਆਈਐੱਸਐੱਫ ਦਾ ਜਵਾਨ ਦੱਸਿਆ ਜਾ ਰਿਹਾ ਹੈ , ਜੋ ਕਿ ਪਿਛਲੇ ਦਿਨਾਂ 'ਚ ਛਿੰਦਵਾੜਾ ਆਇਆ ਸੀ ।ਫਿਲਹਾਲ ਜ਼ਿਲ੍ਹੇ ਦੇ 2 ਖੇਤਰਾਂ ਨੂੰ ਕੰਟੇਂਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਛਿੰਦਵਾੜਾ ਦੇ ਕਲੈਕਟਰ ਸੌਰਭ ਸੁਮਨ ਅਨੁਸਾਰ ਜਿੰਨੇ ਵੀ ਨਮੂਨੇ ਜਾਂਚ ਲਈ ਕੱਲ ਭੇਜੇ ਗਏ ਸਨ , ਉਹਨਾਂ ਵਿਚੋਂ ਇੱਕ ਰਿਪੋਰਟ ਪਾਜ਼ਿਟਿਵ ਆਇਆ ਹੈ । ਉਸ 'ਚ ਤੈਅ ਪ੍ਰਕਿਰਿਆ ਦੇ ਮੁਤਾਬਿਕ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ , ਪਹਿਲਾਂ ਸੰਪਰਕ ਟਰੇਸਿੰਗ ਕੀਤੀ ਜਾਵੇਗੀ , ਉਸ ਹਿਸਾਬ ਨਾਲ ਹੀ ਬਾਕੀ ਖੇਤਰਾਂ ਨੂੰ ਕੰਟੇਂਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਵੇਗਾ। ਜੇ ਗੱਲ ਕਰੀਏ ਮੱਧ ਪ੍ਰਦੇਸ਼ 'ਚ ਕੋਰੋਨਾ ਕੇਸਾਂ ਦੀ , ਤਾਂ ਪਾਜ਼ਿਟਿਵ ਕੇਸਾਂ ਦੀ ਗਿਣਤੀ 7 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਜਦਕਿ 305 ਮੌਤਾਂ ਦਰਜ ਕੀਤੀਆਂ ਗਈਆਂ ਹਨ , ਅਜਿਹੇ 'ਚ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਸਰਕਾਰੀ ਹਦਾਇਤਾਂ ਦਾ ਅਸਲ ਮਾਇਨਿਆਂ 'ਚ ਪਾਲਣ ਕੀਤਾ ਜਾਵੇ ਤਾਂ ਜੋ ਹਰ ਕੋਈ ਸੁਰੱਖਿਅਤ ਰਹਿ ਸਕੇ ਅਤੇ ਕੋਰੋਨਾ ਤੋਂ ਆਪਣਾ ਬਚਾ ਕਰ ਸਕੇ।


Top News view more...

Latest News view more...