Thu, Apr 25, 2024
Whatsapp

ਅਜੀਬੋ ਗਰੀਬ: 12 ਸਾਲ ਪਹਿਲਾਂ ਲੜਕੀ ਦੇ ਨੱਕ 'ਚ ਫਸੀ ਮੁੰਦਰੀ ਇੰਝ ਆਈ ਬਾਹਰ, ਪੜ੍ਹੋ ਖ਼ਬਰ

Written by  Jashan A -- January 31st 2019 10:56 AM -- Updated: January 31st 2019 01:33 PM
ਅਜੀਬੋ ਗਰੀਬ: 12 ਸਾਲ ਪਹਿਲਾਂ ਲੜਕੀ ਦੇ ਨੱਕ 'ਚ ਫਸੀ ਮੁੰਦਰੀ ਇੰਝ ਆਈ ਬਾਹਰ, ਪੜ੍ਹੋ ਖ਼ਬਰ

ਅਜੀਬੋ ਗਰੀਬ: 12 ਸਾਲ ਪਹਿਲਾਂ ਲੜਕੀ ਦੇ ਨੱਕ 'ਚ ਫਸੀ ਮੁੰਦਰੀ ਇੰਝ ਆਈ ਬਾਹਰ, ਪੜ੍ਹੋ ਖ਼ਬਰ

ਅਜੀਬੋ ਗਰੀਬ: 12 ਸਾਲ ਪਹਿਲਾਂ ਲੜਕੀ ਦੇ ਨੱਕ 'ਚ ਫਸੀ ਮੁੰਦਰੀ ਇੰਝ ਆਈ ਬਾਹਰ, ਪੜ੍ਹੋ ਖ਼ਬਰ,ਲੰਡਨ: ਬ੍ਰਿਟੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਨੂੰ ਹੈਰਾਨੀ ਵੀ ਹੋਵੇਗੀ ਤੇ ਹਾਸਾ ਵੀ ਆਵੇਗਾ। ਦਰਅਸਲ 20 ਸਾਲਾਂ ਲੜਕੀ ਦੀ 12 ਸਾਲ ਪਹਿਲਾਂ ਗੁੰਮ ਹੋਈ ਮੁੰਦਰੀ ਜਿਸ ਤਰੀਕੇ ਨਾਲ ਮਿਲੀ ਕਿ ਸਭ ਦੇ ਹੋਸ਼ ਹੀ ਉੱਡ ਗਏ। ਦਰਅਸਲ ਲੜਕੀ ਨੂੰ ਇਹ ਮੁੰਦਰੀ ਉਸ ਦੇ ਨੱਕ 'ਚੋਂ ਮਿਲੀ ਹੈ। [caption id="attachment_248828" align="aligncenter" width="300"]britain ਅਜੀਬੋ ਗਰੀਬ: 12 ਸਾਲ ਪਹਿਲਾਂ ਲੜਕੀ ਦੇ ਨੱਕ 'ਚ ਫਸੀ ਮੁੰਦਰੀ ਇੰਝ ਆਈ ਬਾਹਰ, ਪੜ੍ਹੋ ਖ਼ਬਰ[/caption] ਕੁਝ ਦਿਨ ਪਹਿਲਾਂ ਔਰਤ ਨੇ ਜਿਵੇਂ ਹੀ ਛਿੱਕ ਮਾਰੀ ਤਾਂ ਮੁੰਦਰੀ ਨੱਕ ਵਿਚੋਂ ਨਿਕਲ ਕੇ ਉਸ ਦੇ ਹੱਥਾਂ ਵਿਚ ਆ ਗਈ।ਮਿਲੀ ਜਾਣਕਾਰੀ ਮੁਤਾਬਕ ਇਸ ਲੜਕੀ ਦਾ ਨਾਮ ਅਬਿਗੇਲ ਥਾਪਮਸਨਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਾਲ 2007 'ਚ ਅਬਿਗੇਲ ਥਾਮਪਸਨ ਨੂੰ ਉਸ ਦੇ 8ਵੇਂ ਜਨਮਦਿਨ 'ਤੇ ਉਨ੍ਹਾਂ ਦੀ ਮਾਂ ਨੇ ਸੋਨੇ ਦੀ ਮੁੰਦਰੀ ਗਿਫਟ ਕੀਤੀ ਸੀ। ਪਰ ਕੁਝ ਦਿਨਾਂ ਬਾਅਦ ਉਹ ਗਵਾਚ ਗਈ। [caption id="attachment_248829" align="aligncenter" width="300"]britain ਅਜੀਬੋ ਗਰੀਬ: 12 ਸਾਲ ਪਹਿਲਾਂ ਲੜਕੀ ਦੇ ਨੱਕ 'ਚ ਫਸੀ ਮੁੰਦਰੀ ਇੰਝ ਆਈ ਬਾਹਰ, ਪੜ੍ਹੋ ਖ਼ਬਰ[/caption] ਇਸ ਮਾਮਲੇ ਸਬੰਧੀ ਅਬਿਗੇਲ ਦਾ ਕਹਿਣਾ ਹੈ ਕਿ ,''ਮੈਂ ਕਦੇ ਸੋਚਿਆ ਨਹੀਂ ਸੀ ਕਿ ਮੁੰਦਰੀ ਨੱਕ ਵਿਚ ਫਸੀ ਹੋਈ ਹੈ। ਮੈਨੂੰ ਕਦੇ ਕੁਝ ਫਸਿਆ ਮਹਿਸੂਸ ਨਹੀਂ ਹੋਇਆ ਅਤੇ ਕਦੇ ਸਾਹ ਲੈਣ ਵਿਚ ਵੀ ਮੁਸ਼ਕਲ ਨਹੀਂ ਹੋਈ।'' ਨੱਕ 'ਚ ਰਹਿਣ ਕਾਰਨ ਮੁੰਦਰੀ ਥੋੜ੍ਹੀ ਗੰਦੀ ਹੋ ਗਈ ਸੀ ਪਰ ਇਸ ਵਿਚ ਲੱਗਾ ਹੀਰਾ ਚਮਕ ਰਿਹਾ ਸੀ। -PTC News


Top News view more...

Latest News view more...