ਮੁੱਖ ਖਬਰਾਂ

ਬ੍ਰਿਟਿਸ਼ ਤੋਂ ਮਿਲਿਆ ਕਿਸਾਨ ਅੰਦੋਲਨ ਨੂੰ ਸਮਰਥਨ,ਨਾਮੀ ਬਾਕਸਰ ਨੇ ਸਿੱਖ ਨੌਜਵਾਨ ਨਾਲ ਹੋਈ ਕੁੱਟਮਾਰ ਦੀ ਫੋਟੋ ਕੀਤੀ ਸਾਂਝੀ

By Jagroop Kaur -- January 31, 2021 11:56 am -- Updated:January 31, 2021 12:14 pm

ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਆਮ ਵਿਅਕਤੀ ਤੋਂ ਲੈ ਕੇ ਖਿਡਾਰੀਆਂ ਤੱਕ ਸਾਰਿਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਉੱਥੇ ਹੀ ਇਕ British Boxer Kell Brook ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਕੀਤਾ|

ਹੋਰ ਪੜ੍ਹੋ :ਮੂਰਖਤਾ ਦੀ ਹੱਦ, ਪਾਰਟੀ ‘ਚ ਸ਼ਰਾਬ ਮੁੱਕਣ ‘ਤੇ ਪੀਤਾ ਸੈਨੀਟਾਈਜ਼ਰ

ਜਿਸ 'ਚ ਉਨ੍ਹਾਂ ਨੇ 'STOP THIS NOW' ਅਤੇ 'ਹੈਸ਼ਟੈਗ ਜਸਟਿਸ ਫਾਰ ਦਿ ਕਿਸਾਨ' ਲਿਖ ਕੇ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੇ ਇਸ ਟਵੀਟ 'ਤੇ ਹੁਣ ਤੱਕ 2800 ਲੋਕ ਕੁਮੈਂਟ ਕਰ ਚੁੱਕੇ ਹਨ ਅਤੇ 15 ਹਜ਼ਾਰ ਤੋਂ ਵਧੇਰੇ ਲੋਕ ਰੀਟਵੀਟ ਅਤੇ 30 ਹਜ਼ਾਰ ਤੋਂ ਵਧੇਰੇ ਲੋਕ ਲਾਈਕ ਕਰ ਚੁੱਕੇ ਹਨ।

ਹੋਰ ਪੜ੍ਹੋ :ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਨੇ ਕਹੀ ਵੱਡੀ ਗੱਲ, ਕਿਸਾਨਾਂ ਨੇ ਦੱਸਿਆ ਆਪਣਾ ਫੈਸਲਾ

ਦੱਸਣਯੋਗ ਹੈ ਕਿ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਦੀਆਂ ਹੱਦਾਂ ਪਾਰ ਕਰਦੇ ਹੋਏ ਸਿੰਘੁ ਬਾਰਡਰ 'ਤੇ ਕਿਸਾਨਾਂ ਨਾਲ ਜ਼ੁਲਮ ਕੀਤਾ , ਉਥੇ ਹੀ ਦੋ ਸਿੱਖ ਨੌਜਵਾਨਾਂ ਨੂੰ ਬੇੱਹਦ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ , ਇੱਕ ਨੌਜਵਾਨ ਨੂੰ ਤਾਂ ਪੁਲਿਸ ਵਾਲਿਆਂ ਨੇ 50 ਤੋਂ ਵੱਧ ਸਿਪਾਹੀਆਂ ਨਾਲ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗੱਡੀ 'ਚ ਪਾ ਕੇ ਆਪਣੇ ਨਾਲ ਲੈਕੇ ਗਏ। ਤੇ ਇੱਕ ਨੌਜਵਾਨ ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ |

Image may contain: 5 people, people standing, people walking, beard and outdoor

ਉਹ ਨੌਜਵਾਨ ਪੁਲਿਸ ਨਾਲ ਲੋਹਾ ਲੈਕੇ ਸ਼ੇਰ ਵਾਂਗ ਧੜ ਮਾਰਦਾ ਹੋਇਆ ਆਇਆ , ਇਹ ਨੌਜਵਾਨ ਬਰਨਾਲਾ ਦੇ ਇਕ ਪਿੰਡ ਦਾ ਹੈ ਅਤੇ ਇਸ ਦੀ ਆਪਣੀ ਜ਼ਮੀਨ ਨਾ ਹੁੰਦੇ ਹੋਏ ਵੀ ਇਹ ਨੌਜਵਾਨ ਕਿਸਾਨੀ ਸੰਘਸ਼ ਨਾਲ ਲੰਮੇ ਸਮੇਂ ਤੋਂ ਜੁੜ ਕੇ ਸੇਵਾ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਜਿਥੇ ਨੌਜਵਾਨ ਦੀ ਸ਼ਲਾਘਾ ਹੋ ਰਹੀ ਹੈ ਉਥੇ ਹੀ ਕਿਸਾਨਾਂ ਤੇ ਨੌਜਵਾਨਾਂ ਨਾਲ ਕੀਤੇ ਵਤੀਰੇ ਤੇ ਦਿੱਲੀ ਪੁਲਿਸ ਦੀ ਨਿਖੇਦੀ ਵੀ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੇ ਇਸ ਵਿਰੋਧ 'ਚ ਦੇਸ਼-ਵਿਦੇਸ਼ ਤੋਂ ਲੋਕ ਆਪਣਾ ਯੋਗਦਾਨ ਪਾ ਰਹੇ ਹਨ। 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਥੇ ਕਿਸਾਨ ਅੰਦੋਲਨ ਦਾ ਅੰਤ ਸਮਝਿਆ ਜਾ ਰਿਹਾ ਸੀ ਉਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ਵਿਚ ਦੁਬਾਰਾ ਜਾਨ ਪਾ ਦਿੱਤੀ ਅਤੇ ਸਾਰੀਆਂ ਕਿਸਾਨ ਯੂਨੀਅਨਾਂ ਮੁੜ ਉਨ੍ਹਾਂ ਦੇ ਹੱਕ 'ਚ ਨਿੱਤਰ ਆਈਆਂ।

  • Share