ਲੰਡਨ 'ਚ ਹੋਏ ਧਮਾਕੇ 'ਚ ਇੱਕ ਵਿਅਕਤੀ ਦੀ ਹੋਈ ਗ੍ਰਿਫਤਾਰੀ
British police arrests 18 year old in hunt for London train bomber ਬ੍ਰਿਟਿਸ਼ ਪੁਲਿਸ ਨੇ ਸ਼ੁੱਕਰਵਾਰ ਨੂੰ ਲੰਡਨ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ੧੮ ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦਾ ਇਸ ਧਮਾਕੇ ਵਿੱਚ ਮਹੱਤਵਪੂਰਨ ਰੋਲ ਦੱਸਿਆ ਜਾ ਰਿਹਾ ਹੈ। ਕਾਊਂਟਰ ਟੈਰੋਰਿਜ਼ਮ ਪੁਲਿਸਿੰਗ ਦੇ ਸੀਨੀਅਰ ਨੈਸ਼ਨਲ ਕੋਆਰਡੀਨੇਟਰ ਨੀਲ ਬਾਸੂ ਨੇ ਇਕ ਬਿਆਨ ਵਿਚ ਕਿਹਾ, "ਅਸੀਂ ਸਵੇਰੇ ਸਾਡੀ ਜਾਂਚ ਵਿਚ ਇਕ ਵੱਡੀ ਗ੍ਰਿਫਤਾਰੀ ਕੀਤੀ ਹੈ। ਹਾਲਾਂਕਿ ਅਸੀਂ ਇਸ ਮਾਮਲੇ 'ਚ ਮਿਲੇ ਸਬੂਤਾਂ ਤੋਂ ਖੁਸ਼ ਹਾਂ, ਪਰ ਜਾਂਚ ਅਜੇ ਜਾਰੀ ਹੈ ਅਤੇ ਮਸਲਾ ਗੰਭੀਰ ਹੈ।" ਇਸ ਵਿਅਕਤੀ ਨੂੰ ਡਵਰ ਦੇ ਦੱਖਣੀ ਪੋਰਟ ਖੇਤਰ ਵਿਚ ਅੱਤਵਾਦ ਵਿਰੋਧੀ ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਇਸਲਾਮੀ ਰਾਜ ਦੇ ਅੱਤਵਾਦੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। —PTC News