ਬ੍ਰਿਟਿਸ਼ ਸਿੱਖ ਫ਼ੌਜੀ ਦੀ ਤਰੱਕੀ ਦੀ ਖ਼ਬਰ ਦੀਆਂ ਸੋਸ਼ਲ ਮੀਡੀਆ ‘ਤੇ ਧਮਾਲਾਂ

British Sikh soldier Corporal Chamandeep Singh promotion | ਬ੍ਰਿਟਿਸ਼ ਸਿੱਖ ਫ਼ੌਜੀ ਦੀ ਤਰੱਕੀ ਦੀ ਖ਼ਬਰ

ਲੰਡਨ – ਵਿਦੇਸ਼ੀ ਸਰਜ਼ਮੀਨ ‘ਤੇ ਆਪਣੀ ਕਾਬਲੀਅਤ ਨਾਲ ਝੰਡੇ ਗੱਡਣ ਵਾਲੇ ਪੰਜਾਬੀ ਅਤੇ ਸਿੱਖਾਂ ਦੀ ਲੜੀ ਵਿੱਚ ਦਸਤਾਰਧਾਰੀ ਸਿੱਖ ਨੌਜਵਾਨ ਚਮਨਦੀਪ ਨੇ ਇੱਕ ਨਵਾਂ ਵਰਕਾ ਜੋੜ ਦਿੱਤਾ ਹੈ। ਬ੍ਰਿਟਿਸ਼ ਫ਼ੌਜ ਵਿੱਚ ਰਾਇਲ ਲਾਜੀਸਟਿਕ ਕਾਰਪਸ ਦਾ ਹਿੱਸਾ ਬਣੇ ਕਾਰਪੋਰਲ ਚਮਨਦੀਪ ਸਿੰਘ ਦੀ ਤਰੱਕੀ ਦੀ ਸੋਸ਼ਲ ਮੀਡੀਆ ‘ਤੇ ਪਾਈ ਖ਼ਬਰ ‘ਤੇ ਲਾਈਕ ਤੇ ਕੁਮੈਂਟ ਕਰਨ ਵਾਲਿਆਂ ਨੇ ਝੜੀ ਲਗਾ ਦਿੱਤੀ। ਪੰਜਾਬ ਦੇ ਜਾਣ-ਪਲ ਕਾਰਪੋਰਲ ਚਮਨਦੀਪ ਸਿੰਘ ਦੀ ਤਰੱਕੀ ਦੀ ਖਬਰ ਉਸ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ, ਤੇ ਇਸ ਉੱਤੇ ਬਹੁਤ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਤੇ ਵੱਡੀ ਗਿਣਤੀ ਲੋਕਾਂ ਨੇ ਰੀ-ਟਵੀਟ ਕੀਤਾ।
British Sikh soldier Corporal Chamandeep Singh promotion
ਚਮਨਦੀਪ ਨੇ ਮੁਢਲੀ ਪੜ੍ਹਾਈ ਭਾਰਤ ਦੇ ਇੱਕ ਫ਼ੌਜੀ ਸਕੂਲ ਵਿੱਚ ਕੀਤੀ। ਇਸ ਦੌਰਾਨ ਉਸ ਨੇ ਵਿਸ਼ਵ ਯੁੱਧ ਵਿੱਚ ਬਰਮਾ ਦੀ ਲੜਾਈ ਵਿੱਚ ਬੇਮਿਸਾਲ ਬਹਾਦਰੀ ਦਿਖਾਉਣ ਵਾਲੇ ਭਾਰਤੀ ਫ਼ੌਜੀ ਹਵਲਦਾਰ ਮੇਜਰ ਰਜਿੰਦਰ ਸਿੰਘ ਢੱਟ ਦੀ ਬਹਾਦਰੀ ਦੇ ਕਿੱਸੇ ਵੀ ਪੜ੍ਹੇ, ਅਤੇ ਭਾਰਤੀ ਫ਼ੌਜ ‘ਚ ਨੌਕਰੀ ਕਰਨ ਵਾਲੇ ਆਪਣੇ ਪਿਤਾ ਤੋਂ ਵੀ ਬਹੁਤ ਪ੍ਰੇਰਨਾ ਮਿਲੀ। ਪੜ੍ਹਾਈ ਕਰਦਿਆਂ ਹੀ ਚਮਨਦੀਪ ਨੇ ਫ਼ੌਜ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ ਸੀ। ਇਹ ਪ੍ਰੇਰਨਾ ਉਸ ਦੇ ਮਨ ਅੰਦਰ ਇੰਗਲੈਂਡ ਪਹੁੰਚ ਕੇ ਵੀ ਹੱਲਾਸ਼ੇਰੀ ਦਿੰਦੀ ਰਹੀ, ਅਤੇ ਆਪਣੀ ਮਿਹਨਤ ਸਦਕਾ ਉਸ ਨੇ ਬ੍ਰਿਟਿਸ਼ ਫ਼ੌਜ ਵਿੱਚ ਆਪਣੀ ਯੋਗਤਾ ਸਾਬਤ ਕੀਤੀ। ਅਕਤੂਬਰ 2017 ਵਿੱਚ ਚਮਨਦੀਪ 22 ਸਿਗਨਲ ਰੈਜੀਮੈਂਟ ਵਿੱਚ ਸ਼ਾਮਲ ਹੋਇਆ, ਜਿੱਥੇ ਹੁਣ ਉਹ ਤਰੱਕੀ ਕਰਕੇ ਉੱਚ ਅਹੁਦਾ ਪ੍ਰਾਪਤ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੈ।
British Sikh soldier Corporal Chamandeep Singh promotion
ਇਸ ਮਹੀਨੇ ਦੀ ਸ਼ੁਰੂਆਤ ਵਿਚ ਚਮਨਦੀਪ ਸਿੰਘ ਦੀ ਪਤਨੀ ਸੀਜ਼ ਕੌਰ ਸੀਰਾ ਨੇ ਚਮਨ ਦੀ ਤਰੱਕੀ ਦੀ ਪੋਸਟ ਸਾਂਝੀ ਕੀਤੀ, ਜਿਸ ਨੂੰ 7300 ਤੋਂ ਜ਼ਿਆਦਾ ਲਾਈਕ ਮਿਲੇ ਤੇ 500 ਵਾਰ ਰੀਟਵੀਟ ਕੀਤਾ ਗਿਆ। ਇਸ ਬਾਰੇ ਗੱਲ ਕਾਰਪੋਰਲ ਚਮਨਦੀਪ ਸਿੰਘ ਦਾ ਕਹਿਣਾ ਹੈ ਕਿ ਜ਼ਿੰਦਗੀ ਦੇ ਸਫ਼ਰ ‘ਚ ਉਸ ਦੀ ਪਤਨੀ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ। ਚਮਨ ਦੀ ਪਤਨੀ ਫਾਰੈਂਸਿਕ ਸੀਨ ਇਨਵੈਸਟੀਗੇਸ਼ਨ ਅਧਿਕਾਰੀ ਹੈ।
British Sikh soldier Corporal Chamandeep Singh promotion
ਮਿਨਿਸਟਰੀ ਆਫ ਡਿਫੈਂਸ ਨੇ ਕਿਹਾ ਕਿ ਚਮਨਦੀਪ ਸਿੰਘ ਬ੍ਰਿਟਿਸ਼ ਆਰਮੀ ਵਿੱਚ ਦੇ ਰੈਗੁਲਰ ਸੇਵਾ ਨਿਭਾਅ ਰਹੇ ਉਨ੍ਹਾਂ 150 ਸਿੱਖਾਂ ਦਾ ਹਿੱਸਾ ਹਨ, ਜਿਹੜੇ ਆਪਣੀ ਰਣ ਕੁਸ਼ਲਤਾ, ਇਮਾਨਦਾਰੀ, ਤੇ ਬਹਾਦਰੀ ਲਈ ਪ੍ਰਸਿੱਧ ਹਨ। ਬ੍ਰਿਟਿਸ਼ ਫ਼ੌਜ ਵਿੱਚ ਨਿਭਾਈ ਜਾ ਰਹੀ ਭੂਮਿਕਾ ਤੋਂ ਇਲਾਵਾ, ਮਿਨਿਸਟਰੀ ਆਫ ਡਿਫੈਂਸ ਨੇ ਇਸ ਗੱਲ ਉੱਤੇ ਵੀ ਰੌਸ਼ਨੀ ਪਾਈ ਕਿ ਚਮਨਦੀਪ ਸਿੰਘ ਡਿਫੈਂਸ ਸਿੱਖ ਨੈਟਵਰਕ ਵਿੱਚ ਵੀ ਸਰਗਮ ਭੂਮਿਕਾ ਨਿਭਾ ਰਿਹਾ ਹੈ, ਜਿਸ ਨਾਲ ਉਹ ਪਿਛਲ 5 ਸਾਲਾਂ ਤੋਂ ਜੁੜਿਆ ਹੋਇਆ ਹੈ।