Sat, Apr 20, 2024
Whatsapp

ਰਿਸ਼ਤੇ ਤਾਰ-ਤਾਰ ... ਭਰਾ ਹੀ ਕਰਦਾ ਰਿਹਾ ਭੈਣ ਦਾ ਬਲਾਤਕਾਰ

Written by  Panesar Harinder -- May 04th 2020 01:54 PM -- Updated: May 04th 2020 02:13 PM
ਰਿਸ਼ਤੇ ਤਾਰ-ਤਾਰ ... ਭਰਾ ਹੀ ਕਰਦਾ ਰਿਹਾ ਭੈਣ ਦਾ ਬਲਾਤਕਾਰ

ਰਿਸ਼ਤੇ ਤਾਰ-ਤਾਰ ... ਭਰਾ ਹੀ ਕਰਦਾ ਰਿਹਾ ਭੈਣ ਦਾ ਬਲਾਤਕਾਰ

ਲੁਧਿਆਣਾ - ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਤੇ ਕਰਫ਼ਿਊ ਨੂੰ ਲੰਮਾ ਹੁੰਦਾ ਦੇਖ ਜਿੱਥੇ ਹਰ ਇਨਸਾਨ ਨੂੰ ਘਰ-ਬਾਰ, ਪਰਿਵਾਰ ਦੀ ਸੁਰੱਖਿਆ, ਰੋਜ਼ੀ-ਰੋਟੀ ਦਾ ਫ਼ਿਕਰ ਪਿਆ ਹੋਇਆ ਹੈ, ਉੱਥੇ ਹੀ ਉਦਯੋਗਿਕ ਨਗਰੀ ਲੁਧਿਆਣਾ ਤੋਂ ਆਈ ਇੱਕ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚੰਡੀਗੜ੍ਹ ਤੋਂ ਲੁਧਿਆਣਾ ਆਈ ਇੱਕ ਲੜਕੀ ਨਾਲ ਉਸ ਦੇ ਹੀ ਚਚੇਰੇ ਭਰਾ ਵੱਲੋਂ ਲਗਾਤਾਰ ਜ਼ਬਰ-ਜਿਨਾਹ ਕਰਕੇ ਗਰਭਵਤੀ ਕਰਨ ਦੀ ਖ਼ਬਰ ਮਿਲੀ ਹੈ। ਦੱਸਿਆ ਗਿਆ ਹੈ ਕਿ ਲੜਕੀ 17 ਸਾਲਾਂ ਦੀ ਨਾਬਾਲਿਗ ਹੈ ਜਿਸ ਨਾਲ ਲੁਧਿਆਣਾ ਆਉਣ 'ਤੇ ਉਸ ਦਾ ਚਚੇਰਾ ਭਰਾ ਡਰਾ-ਧਮਕਾ ਕੇ ਜ਼ਬਰ-ਜਿਨਾਹ ਕਰਦਾ ਰਿਹਾ। ਮਾਰਚ ਵਿੱਚ ਨਾਬਾਲਿਗ ਲੜਕੀ ਦਾ ਜੀਜਾ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਉੱਥੇ ਉਸ ਦੀ ਹਾਲਤ ਖ਼ਰਾਬ ਹੋਣ 'ਤੇ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੇ 2 ਮਹੀਨੇ ਦੀ ਗਰਭਵਤੀ ਹੋਣ ਦਾ ਖੁਲਾਸਾ ਕੀਤਾ। ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੀ ਜ਼ੀਰੋ ਐਫ਼.ਆਈ.ਆਰ. ਦਰਜ ਕਰ ਕੇ ਥਾਣਾ ਦੁੱਗਰੀ ਕੋਲ ਇਸ ਸੰਬੰਧੀ ਕਾਰਵਾਈ ਲਈ ਸੰਪਰਕ ਕੀਤਾ। ਦੋਸ਼ੀ ਇਸ ਵੇਲੇ ਪੁਲਿਸ ਦੀ ਹਿਰਾਸਤ ਵਿੱਚ ਹੈ। ਐੱਸ.ਐੱਚ.ਓ. ਸੁਰਿੰਦਰ ਚੋਪੜਾ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ 18 ਸਾਲਾਂ ਦੇ ਮੋਨੂੰ ਵਜੋਂ ਹੋਈ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦੀ ਰਹਿਣ ਵਾਲੀ ਹੈ। ਜਨਵਰੀ ਮਹੀਨੇ 'ਚ ਉਹ ਆਪਣੇ ਲੁਧਿਆਣਾ ਰਹਿੰਦੇ ਰਿਸ਼ਤੇਦਾਰਾਂ ਕੋਲ ਆਈ ਸੀ ਜਿੱਥੇ ਉਸ ਦਾ ਚਚੇਰਾ ਭਰਾ ਰਾਤ ਨੂੰ ਡਰਾ ਧਮਕਾ ਕੇ ਉਸ ਨਾਲ ਅਨੇਕਾਂ ਵਾਰ ਸਰੀਰਕ ਸੰਬੰਧ ਬਣਾਉਂਦਾ ਰਿਹਾ। ਮਾਰਚ 8 ਦੇ ਦਿਨ ਉਸ ਦਾ ਜੀਜਾ ਉਸ ਨੂੰ ਆਪਣੇ ਨਾਲ ਚੰਡੀਗੜ੍ਹ ਲੈ ਗਿਆ। ਪਹਿਲਾਂ ਡਰ ਦੇ ਮਾਰੇ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ, ਪਰ ਬਾਅਦ ਵਿੱਚ ਆਪਣੀ ਹਾਲਤ ਖ਼ਰਾਬ ਹੁੰਦੀ ਦੇਖ ਉਸ ਨੇ ਆਪਣੀ ਵੱਡੀ ਭੈਣ ਨੂੰ ਸਭ ਕੁਝ ਸੱਚ ਸੱਚ ਦਿੱਤਾ। ਲੜਕੀ ਦੀ ਭੈਣ ਤੇ ਜੀਜੇ ਨੇ ਇਹ ਮਾਮਲਾ ਚੰਡੀਗੜ੍ਹ ਪੁਲਿਸ ਅੱਗੇ ਰੱਖਿਆ ਤੇ ਉੱਥੋਂ ਜ਼ੀਰੋ ਐਫ਼.ਆਈ.ਆਰ. ਤੋਂ ਇਹ ਮਾਮਲਾ ਦੁੱਗਰੀ ਪੁਲਿਸ ਨੂੰ ਸੌਂਪਿਆ ਗਿਆ। ਦੁੱਗਰੀ ਪੁਲਿਸ ਵੱਲੋਂ ਪੀੜਤਾ ਦੇ ਬਿਆਨਾਂ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫ਼ਿਲਹਾਲ ਲੜਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਦੋਸ਼ੀ ਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਸਮਾਜ ਅੰਦਰ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਅਜਿਹੀਆਂ ਖ਼ਬਰਾਂ ਰਿਸ਼ਤਿਆਂ ਵਿੱਚ ਆਪਸੀ ਭਰੋਸੇ ਨੂੰ ਤੋੜਨ ਲਈ ਆਧਾਰ ਬਣਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਅੱਜ ਕੱਲ੍ਹ ਕੋਈ ਵੀ ਕਿਸੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਉੱਤੇ ਭਰੋਸਾ ਨਹੀਂ ਕਰ ਸਕਦਾ।


  • Tags

Top News view more...

Latest News view more...