ਬੀ.ਐੱਸ.ਐੱਫ. ਨੇ ਕਰੋੜਾਂ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਇੱਕ ਪਾਕਿਸਤਾਨੀ ਨੂੰ ਕੀਤਾ ਕਾਬੂ ਗ੍ਰਿਫ਼ਤਾਰ

BSF Crores heroin and weapons Including Pakistani Arrested

ਬੀ.ਐੱਸ.ਐੱਫ. ਨੇ ਕਰੋੜਾਂ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਇੱਕ ਪਾਕਿਸਤਾਨੀ ਨੂੰ ਕੀਤਾ ਕਾਬੂ ਗ੍ਰਿਫ਼ਤਾਰ:ਅੰਮ੍ਰਿਤਸਰ : ਬੀ.ਐਸ.ਐਫ ਫੋਰਸ ਨੇ ਬੀ.ਓ.ਪੀ. ਰਨੀਆ ਨੇੜੇ ਅੱਜ ਇੱਕ ਪਾਕਿਸਤਾਨੀ ਵਿਅਕਤੀ ਨੂੰ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।ਦੱਸ ਦੇਈਏ ਕਿ ਫੜੇ ਗਏ ਪਾਕਿਸਤਾਨੀ ਕੋਲੋਂ 3 ਕਿੱਲੋ ਹੈਰੋਇਨ, ਅਮਰੀਕੀ ਮਾਰਕਾ ਰਾਈਫ਼ਲ, ਮੋਬਾਇਲ ਅਤੇ 28 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ‘ਚ 15 ਕਰੋੜ ਰੁਪਏ ਹੈ।

ਇਸ ਤੋਂ ਬਾਅਦ ਬੀ.ਐੱਸ.ਐੱਫ. ਜਵਾਨਾਂ ਵਲੋਂ ਇਲਾਕੇ ਵਿਚ ਸਰਮ ਮੁਹਿੰਮ ਚਲਾਈ ਗਈ ਅਤੇ ਇਸ ਮੁਹਿੰਮ ਦੌਰਾਨ ਜਵਾਨਾਂ ਨੂੰ ਬੀ.ਓ.ਪੀ. ਰਨੀਆ ਨੇੜੇ 3 ਕਿੱਲੋ ਹੈਰੋਇਨ ਵੀ ਬਰਾਮਦ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਕੁਝ ਹੋਰ ਘੁਸਪੈਠੀਏ ਵੀ ਸਰਹੱਦ ਪਾਰ ਕਰਨ ਦੀ ਫਿਰਾਕ ਵਿਚ ਸਨ ਪਰ ਬੀ.ਐੱਸ.ਐੱਫ. ਨੇ ਉਨ੍ਹਾਂ ਦਾ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
-PTCNews