ਤਰਨਤਾਰਨ ਸਰਹੱਦ 'ਤੇ BSF ਨੇ 5 ਪਾਕਿਸਤਾਨੀ ਤਸਕਰ ਕੀਤੇ ਢੇਰ

By PTC NEWS - August 22, 2020 3:08 pm

ਤਰਨਤਾਰਨ : ਤਰਨਤਾਰਨ ਦੇ ਸਰਹੱਦੀ ਇਲਾਕੇ ਵਿਚ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਨਸ਼ਾ ਤਸਕਰਾਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਸ਼ੁੱਕਰਵਾਰ ਦੇਰ ਰਾਤਸਰਹੱਦ ਪਾਰ ਕਰ ਕੇ ਆਏ ਪੰਜ ਘੁਸਪੈਠੀਆਂ ਨੂੰ ਮੁਕਾਬਲੇ 'ਚ ਢੇਰ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਸਰਹੱਦੀ ਇਲਾਕੇ ਵਿਚ ਪੈਦੇ BOP ਪਿੰਡ ਡੱਲ ਦੇ ਨਜ਼ਦੀਕ ਪਾਕਿਸਤਾਨੀ ਤਸਕਰਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।BSF Encounter Pakistani smugglers
ਜਿਸ ਦੀ ਭਣਕ ਲੱਗਦਿਆਂ ਬੀਐਸਐਫ ਦੀ 103 ਬਲਾਟਲੀਅਨ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ।

poll Question 22-8ਵੋਟ ਕਰਨ ਲਈ ਲਿੰਕ ਤੇ ਕਲਿਕ ਕਰੋ

ਇਸੇ ਦੌਰਾਨ 5 ਤਸਕਰ ਮਾਰੇ ਗਏ ਹਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਪਰ ਅਜੇ ਤੱਕ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਜੇ ਹੋਰ ਵੀ ਲਾਸ਼ਾਂ ਬਰਾਮਦ ਹੋ ਸਕਦੀਆਂ ਹਨ ਤੇ ਇਲਾਕੇ 'ਚ ਸਰਚ ਆਪਰੇਸ਼ਨ ਹਾਲੇ ਵੀ ਜਾਰੀ ਹੈ।

ਇਸ ਮੌਕੇ 'ਤੇ ਇਨ੍ਹਾਂ ਘੁਸਪੈਠੀਆਂ ਕੋਲੋਂ 5 ਪਿਸਟਲ 9 ਪੈਕਟ ਹੀਰੋਇਨ ,ਇੱਕ AK 47 ਰਾਈਫਲ, 27 ਰੋਦ ਅਤੇ ਪਿੱਠੂ ਬੈਗ ਬਰਾਮਦ ਕੀਤਾ ਗਿਆ ਹੈ। ਬੀਐੱਸਐੱਫ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਅਜੇ ਹੋਰ ਵੀ ਖ਼ੁਲਾਸਾ ਕਰਨ ਦੀ ਉਮੀਦ ਹੈ।

adv-img
adv-img