ਮੁੱਖ ਖਬਰਾਂ

ਭਾਰਤ-ਪਾਕਿ ਸਰਹੱਦ ‘ਤੇ ਕਾਬੂ ਕੀਤੇ ਪਾਕਿਸਤਾਨੀ ਨੌਜਵਾਨ ਨੂੰ BSF ਨੇ ਪਾਕਿ ਰੇਂਜਰਸ ਦੇ ਹਵਾਲੇ ਕੀਤਾ

By Shanker Badra -- November 28, 2021 10:48 am

ਅਜਨਾਲਾ : ਬੀ.ਐਸ.ਐਫ ਦੀ 73 ਬਟਾਲੀਅਨ ਦੀ ਬੀ.ਓ.ਪੀ ਸ਼ਾਹਪੁਰ ਨੇੜੇ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕੀਤਾ ਸੀ.ਜਿਸ ਦੀ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਕਿ ਨੌਜਵਾਨ ਗਲਤੀ ਨਾਲ ਭਾਰਤ ਪਾਕਿਸਤਾਨ ਸੀਮਾ 'ਤੇ ਦਾਖਲ ਹੋ ਗਿਆ ਸੀ, ਜਿਸ 'ਤੇ ਬੀਐਸਐਫ ਦੇ ਜੁਆਨਾਂ ਨੇ ਦਰਿਆਦਿਲੀ ਦਿਖਾਉਂਦੇ ਹੋਏ ਕਾਬੂ ਕੀਤੇ ਪਾਕਿਸਤਾਨੀ ਨੌਜਵਾਨ ਨੂੰ ਸ਼ਨੀਵਾਰ ਦੇਰ ਸ਼ਾਮ ਨੂੰ ਪਾਕਿ ਰੇਂਜਰਸ ਦੇ ਹਵਾਲੇ ਕਰ ਦਿਤਾ ਹੈ।

ਭਾਰਤ-ਪਾਕਿ ਸਰਹੱਦ ‘ਤੇ ਕਾਬੂ ਕੀਤੇ ਪਾਕਿਸਤਾਨੀ ਨੌਜਵਾਨ ਨੂੰ BSF ਨੇ ਪਾਕਿ ਰੇਂਜਰਸ ਦੇ ਹਵਾਲੇ ਕੀਤਾ

ਸ਼ੁੱਕਰਵਾਰ ਦੇਰ ਰਾਤ ਸ਼ਾਪੁਰ ਚੌਕੀ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਇੱਕ ਨੌਜਵਾਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ, ਜਿਸ ਨੂੰ ਮੌਕੇ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਕਾਬੂ ਕਰ ਲਿਆ। ਫੜੇ ਗਏ ਨੌਜਵਾਨ ਦੀ ਪਛਾਣ ਇਮਰਾਨ ਮੁਹੰਮਦ ਪੁੱਤਰ ਸੁਲਤਾਨ ਅਹਿਮਦ ਵਾਸੀ ਪਿੰਡ ਕੰਮੋਕੀ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ, ਜਿਸ ਕੋਲੋਂ ਕਰੀਬ 60 ਰੁਪਏ ਪਾਕਿਸਤਾਨੀ ਕਰੰਸੀ ਤੋਂ ਇਲਾਵਾ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।

ਭਾਰਤ-ਪਾਕਿ ਸਰਹੱਦ ‘ਤੇ ਕਾਬੂ ਕੀਤੇ ਪਾਕਿਸਤਾਨੀ ਨੌਜਵਾਨ ਨੂੰ BSF ਨੇ ਪਾਕਿ ਰੇਂਜਰਸ ਦੇ ਹਵਾਲੇ ਕੀਤਾ

ਜਿਸ ਤੋਂ ਬਾਅਦ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਇਮਰਾਨ ਮੁਹੰਮਦ ਇਕ ਕੈਟਰਰ ਕੋਲ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਉਥੋਂ ਵਾਪਸ ਆ ਰਿਹਾ ਸੀ ਪਰ ਰਸਤਾ ਭੁੱਲ ਕੇ ਗਲਤੀ ਨਾਲ ਭਾਰਤ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋ ਗਿਆ, ਪਾਕਿ ਰੇਂਜਰਾ ਨਾਲ ਸੰਪਰਕ ਕਰਨ ਤੋਂ ਬਾਅਦ ਇਮਰਾਨ ਅਹਿਮਦ ਨੂੰ ਸ਼ਨੀਵਾਰ ਦੇਰ ਸ਼ਾਮ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ।
-PTCNews

  • Share