ਬੀਐਸਐਫ ਜਵਾਨਾਂ ਨੇ ਘੁਸਪੈਠੀਆਂ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ

By Jagroop Kaur - March 23, 2021 9:03 pm

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਪਾਕਿਸਤਾਨ ਵੱਲੋਂ ਭਾਰਤ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤੇ ਬੀ. ਐੱਸ. ਜਵਾਨਾਂ ਵੱਲੋਂ ਉਨ੍ਹਾਂ ਦੀਆਂ ਗਲਤ ਹਰਕਤਾਂ ਨੂੰ ਨੱਥ ਪਾਉਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |BSF Arrested 6 Pakistani youths in Amritsar India–Pakistan Border international border

Read More : ਸਕੂਲ ਬੰਦ ਕਰਨ ਦੇ ਰੋਸ ਵੱਜੋਂ ਸੰਗਰੂਰ ਵਿਖੇ ਮਾਪਿਆਂ ਤੇ ਬੱਚਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ 

ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੀ 32 ਬਟਾਲੀਅਨ ਦੀ ਬੀ.ਓ.ਪੀ ਸ਼ਾਹਪੁਰ ਤੇ ਬੀਤੀ ਦੇਰ ਰਾਤ ਬੀਐਸਐਫ ਦੇ ਜੁਆਨਾਂ ਵਲੋਂ ਸਰਹੱਦ ਤੇ ਹਿਲਜੁਲ ਦਿਖਾਈ ਦਿੱਤੀ ਜਿਸ ਦੌਰਾਨ ਬੀਐਸਐਫ ਦੇ ਜੁਆਨਾਂ ਨੇ ਸ਼ੱਕੀ ਵਿਅਕਤੀਆਂ 'ਤੇ ਗੋਲੀ ਚਲਾਈ। ਜਿਸ ਦੌਰਾਨ ਘੁਸਪੈਠ ਕਰ ਰਹੇ ਸ਼ੱਕੀ ਵਿਅਕਤੀ ਵਾਪਿਸ ਭੱਜਨ ਵਿੱਚ ਕਾਮਯਾਬ ਹੋ ਗਏ।ਸ਼ੱਕੀ ਵਿਅਕਤੀਆ ਵਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ।BSF

Also Read | As Punjab reports UK Covid variant, CM urges PM to widen vaccination ambit

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਰਹੱਦ ਤੇ ਪਾਕਿਸਤਾਨ ਵਾਲੇ ਪਾਸੇ ਕੋਈ ਹਿਲਜੁਲ ਦਿਖਾਈ ਦਿੱਤੀ ਜਿਸ ਉਪਰੰਤ ਮੌਕੇ ਤੇ ਤਾਇਨਾਤ ਜਵਾਨਾਂ ਵਲੋਂ ਕਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਗਈ ਪ੍ਰੰਤੂ ਘੁਸਪੈਠ ਕਰਨ ਵਾਲੇ ਸ਼ੱਕੀ ਭਜਨ ਵਿਚ ਕਾਮਯਾਬ ਹੋ ਗਏ। ਫਿਲਹਾਲ ਬੀਐਸਐਫ ਦੇ ਜੁਆਨਾਂ ਅਤੇ ਸੁਰੱਖਿਆ ਏਜੇਂਸੀ ਵਲੋਂ ਆਲੇਦੁਆਲੇ ਤੇ ਇਲਾਕੇ ਦੀ ਗਹਿਰਾਈ ਨਾਲ ਤਲਾਸ਼ੀ ਕੀਤੀ ਗਈ ਪਰ ਕੁਝ ਵੀ ਸ਼ੱਕੀ ਵਸਤੂ ਨਹੀ ਬਰਾਮਦ ਹੋਈ।

adv-img
adv-img