Advertisment

BSF ਨੂੰ ਮਿਲੀ ਵੱਡੀ ਸਫ਼ਲਤਾ, 30 ਕਰੋੜ ਦੀ ਹੈਰੋਇਨ ਸਮੇਤ ਪਾਕਿਸਤਾਨੀ ਤਸਕਰ ਕਾਬੂ

author-image
Riya Bawa
Updated On
New Update
BSF ਨੂੰ ਮਿਲੀ ਵੱਡੀ ਸਫ਼ਲਤਾ, 30 ਕਰੋੜ ਦੀ ਹੈਰੋਇਨ ਸਮੇਤ ਪਾਕਿਸਤਾਨੀ ਤਸਕਰ ਕਾਬੂ
Advertisment
publive-image
Advertisment
ਅਜਨਾਲਾ- ਬੀਐਸਐਫ ਦੇ ਜਵਾਨਾਂ ਵੱਲੋਂ ਦੇਰ ਰਾਤ ਨੂੰ ਬੀਐਸਐਫ ਦੇ ਅੰਮ੍ਰਿਤਸਰ ਦੇ ਬੀਓਪੀ ਰਾਜਤਾਲ ਦੇ ਨਜ਼ਦੀਕ ਪਾਕਿਸਤਾਨੀ ਤਸਕਰ ਨੂੰ ਕਾਬੂ ਕਰ ਲਿਆ ਗਿਆ। ਜਿਸ ਕੋਲੋਂ ਕਰੀਬ 8 ਪੈਕਟ ਹੈਰੋਇਨ ਦੇ ਬਰਾਮਦ ਹੋਏ ਹਨ। publive-image ਫੜੀ ਗਈ ਹੈਰੋਇਨ ਦੀ ਮਾਤਰਾ 6.3 ਕਿੱਲੋ ਦੱਸੀ ਜਾ ਰਹੀ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 30 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ। ਫੜਿਆ ਗਿਆ ਤਸਕਰ ਪਿੰਡ ਮਨਿਹਾਲ ਜ਼ਿਲ੍ਹਾ ਲਾਹੌਰ, ਪਾਕਿਸਤਾਨ ਦਾ ਰਹਿਣ ਵਾਲਾ ਹੈ। publive-image ਡੀਆਈਜੀ ਭੁਪਿੰਦਰ ਸਿੰਘ ਦੇ ਅਨੁਸਾਰ, ਬੀਐਸਐਫ ਦੇ ਜਵਾਨ ਰਾਤ ਨੂੰ ਗਸ਼ਤ ਕਰ ਰਹੇ ਸਨ, ਜਦੋਂ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਅਵਾਜ਼ ਸੁਣੀ, ਉਸ ਸਮੇਂ ਜਵਾਨਾਂ ਨੇ ਤਸਕਰ ਦਾ ਪਿੱਛਾ ਕੀਤਾ ਤਾਂ ਤਸਕਰ ਨੇ ਆਪਣੇ ਆਪ ਨੂੰ ਛੁਪਾ ਲਿਆ ਪਰ ਜਵਾਨਾਂ ਨੇ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸਦੇ ਬਾਅਦ ਜਦੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਫਿਰ ਹੈਰੋਇਨ ਦੇ 6 ਪੈਕੇਟ ਬਰਾਮਦ ਕੀਤੇ ਗਏ ਸਨ। publive-image   publive-image -PTC News-
punjab-news heroin bsf ajnala pakistani-smugglers
Advertisment

Stay updated with the latest news headlines.

Follow us:
Advertisment