Advertisment

ਬਸਪਾ ਵਲੋਂ ਫਿਲੌਰ ਵਿਧਾਨ ਸਭਾ ਦੇ ਅਹੁਦੇਦਾਰਾਂ ਦਾ ਐਲਾਨ, ਜਗਦੀਸ਼ ਸ਼ੇਰਪੁਰੀ ਹੋਣਗੇ ਜਿਲ੍ਹਾ ਜਲੰਧਰ ਦੇ ਪ੍ਰਧਾਨ

author-image
Jashan A
New Update
ਬਸਪਾ ਵਲੋਂ ਫਿਲੌਰ ਵਿਧਾਨ ਸਭਾ ਦੇ ਅਹੁਦੇਦਾਰਾਂ ਦਾ ਐਲਾਨ, ਜਗਦੀਸ਼ ਸ਼ੇਰਪੁਰੀ ਹੋਣਗੇ ਜਿਲ੍ਹਾ ਜਲੰਧਰ ਦੇ ਪ੍ਰਧਾਨ
Advertisment
publive-image ਜਲੰਧਰ: ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ, ਸਾਬਕਾ ਮੁੱਖ ਮੰਤਰੀ ਮੰਤਰੀ ਉੱਤਰ ਪ੍ਰਦੇਸ਼ ਕੁਮਾਰੀ ਮਾਇਆਵਤੀ ਅਤੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਵਿਪੁਲ ਕੁਮਾਰ ਜੀ ਦੇ ਨਿਰਦੇਸ਼ਾ ਵਿੱਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਫਿਲੌਰ ਵਿਧਾਨ ਸਭਾ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿ ਬਹੁਜਨ ਸਮਾਜ ਪਾਰਟੀ ਵਲੋਂ ਫਿਲੌਰ ਵਿਧਾਨ ਸਭਾ ਦੇ ਸਾਰੇ ਨਿਵਾਸ ਕਰਨ ਵਾਲੇ ਅਹੁਦੇਦਾਰ ਸਾਹਿਬਾਨਾਂ ਦੇ ਜੋ ਵੀ ਅਹੁਦੇ ਭੰਗ ਹੋਏ ਸਨ, ਉਹਨਾਂ ਸਬੰਧੀ ਤਬਦੀਲੀਆਂ ਕਰਨ ਉਪਰੰਤ ਨਿਮਨਲਿਖਿਤ ਨਿਰਦੇਸ਼ ਜਾਰੀ ਕੀਤੇ ਗਏ ਹਨ-:
Advertisment
ਜਲੰਧਰ ਜਿਲਾ ਦਿਹਾਤੀ ਪ੍ਰਧਾਨ :- ਜਗਦੀਸ਼ ਸ਼ੇਰਪੁਰੀ ਵਾਇਸ ਪ੍ਰਧਾਨ :- ਜਤਿੰਦਰ ਕੁਮਾਰ ਹੈਪੀ
Advertisment
ਜਨਰਲ ਸਕੱਤਰ :- ਸੁਖਵਿੰਦਰ ਬਿੱਟੂ, ਜੋਕਿ ਕਿ ਹਲਕਾ ਇੰਚਾਰਜ ਵੀ ਹੋਣਗੇ। (ਜਿਲੇ ਦੇ ਹੋਰ ਵਿਧਾਨ ਸਭਾਵਾਂ ਦੇ ਬਾਕੀ ਲੱਗੇ ਅਹੁਦੇਦਾਰ ਪਹਿਲਾਂ ਦੀ ਤਰ੍ਹਾਂ ਅਹੁਦੇਦਾਰ ਬਣੇ ਰਹਿਣਗੇ) ਹੋਰ ਪੜ੍ਹੋ: ਡਿਸਕਸ ਥ੍ਰੋਅ ‘ਚ ਭਾਰਤ ਨੂੰ ਮਿਲੀ ਨਿਰਾਸ਼ਾ, ਛੇਵੇਂ ਸਥਾਨ ‘ਤੇ ਰਹੀ ਕਮਲਪ੍ਰੀਤ ਕੌਰ
Advertisment
ਵਿਧਾਨ ਸਭਾ ਫਿਲੌਰ ਦਾ ਢਾਂਚਾ ਹੇਠ ਲਿਖੇ ਅਨੁਸਾਰ ਹੋਵੇਗਾ :- ਹਲਕਾ ਇੰਚਾਰਜ :- ਬਾਬੂ ਸੁੰਦਰ ਪਾਲ ਪ੍ਰਧਾਨ :- ਹਰਮੇਸ਼ ਗੜਾ
Advertisment
ਉੱਪ ਪ੍ਰਧਾਨ: ਬੁੱਧ ਪਰਕਾਸ਼ ਗੜਾ ਜਨਰਲ ਸਕੱਤਰ- ਤਿਲਕ ਰਾਜ ਅੱਪਰਾ ਖਜਾਨਚੀ :- ਜਰਨੈਲ ਸਿੰਘ ਫਿਲੌਰ ਸ਼ਹਿਰੀ ਪ੍ਰਧਾਨ :-ਚਰਨਜੀਤ ਵਿੱਕੀ ਫਿਲੌਰ ਵਿਧਾਨ ਸਭਾ ਦਾ ਬਾਕੀ ਢਾਂਚਾ ਨਵੀਂ ਚੁਣੀ ਹੋਈ ਕਮੇਟੀ ਬਣਾਏਗੀ। ਧਿਆਨ ਵਿੱਚ ਆਇਆ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੇ ਨਾਮ ਦੀ ਵਰਤੋਂ ਕਰਕੇ ਵਰਕਰਾਂ ਨੂੰ ਗੁਮਰਾਹ ਕਰਕੇ 7 ਅਗਸਤ ਨੂੰ ਕੋਈ ਸੰਮੇਲਨ ਰੱਖਿਆ ਗਿਆ ਹੈ, ਜਿਸਦਾ ਬਹੁਜਨ ਸਮਾਜ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਸਮੂਹ ਬਸਪਾ ਵਰਕਰਾਂ ਨੂੰ ਅਪੀਲ ਹੈ ਕਿ ਪਾਰਟੀ ਦਫਤਰ ਵਲੋਂ ਦਿੱਤੇ ਗਏ ਪ੍ਰੋਗਰਾਮਾਂ ਨੂੰ ਹੀ ਪਾਰਟੀ ਪ੍ਰੋਗਰਾਮ ਮੰਨਣ। ਇਸਤੋਂ ਇਲਾਵਾ ਕੀਤੇ ਜਾ ਰਹੇ ਪ੍ਰੋਗਰਾਮ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਹੋ ਸਕਦੀ ਹੈ। publive-image -PTC News-
punjab-news punjabi-news bsp office-bearers
Advertisment

Stay updated with the latest news headlines.

Follow us:
Advertisment