News in Punjabi

ਬੀਐਸਪੀ ਵੱਲੋਂ ਚੋਣਾਂ ਦੇ ਮੱਦੇਨਜ਼ਰ 14 ਉਮੀਦਵਾਰਾਂ ਦੀ ਸੂਚੀ ਜਾਰੀ

By Jasmeet Singh -- January 20, 2022 7:03 pm -- Updated:January 20, 2022 7:10 pm

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022: ਪੰਜਾਬ ਵਿੱਚ ਅਹਿਮ ਚੋਣਾਂ ਤੋਂ ਪਹਿਲਾਂ, ਬਹੁਜਨ ਸਮਾਜ ਪਾਰਟੀ (ਬੀਐਸਪੀ) ਨੇ ਵੀਰਵਾਰ ਨੂੰ 14 ਹੋਰ ਪਾਰਟੀ ਮੈਂਬਰਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਮਾਇਆਵਤੀ ਦੀ ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਲੜ ਰਹੀ ਹੈ।

ਪੰਜਾਬ ਵਿੱਚ ਚੋਣ ਲੜਨ ਵਾਲੇ ਬਸਪਾ ਉਮੀਦਵਾਰਾਂ ਦੀ ਸੂਚੀ ਇਹ ਹੈ।

Punjab Elections: BSP announces names of 14 candidates

ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 20 ਸੀਟਾਂ 'ਤੇ ਚੋਣ ਲੜੇਗੀ, ਜਦਕਿ ਬਾਕੀਆਂ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਜਾਵੇਗੀ।

ਦੋਵੇਂ ਪਾਰਟੀਆਂ 25 ਸਾਲਾਂ ਬਾਅਦ ਹੱਥ ਮਿਲਾ ਰਹੀਆਂ ਹਨ। ਅਕਾਲੀ-ਬਸਪਾ ਗਠਜੋੜ ਨੇ 1996 ਦੀਆਂ ਲੋਕ ਸਭਾ ਚੋਣਾਂ ਇਕੱਠੀਆਂ ਲੜੀਆਂ ਸਨ, ਪੰਜਾਬ ਦੀਆਂ 13 ਵਿੱਚੋਂ 11 ਸੀਟਾਂ ਜਿੱਤੀਆਂ ਸਨ। ਅਕਾਲੀ ਦਲ ਨੇ ਉਸ ਸਾਲ ਲੜੀਆਂ ਨੌਂ ਵਿੱਚੋਂ ਅੱਠ ਸੀਟਾਂ ਜਿੱਤੀਆਂ ਸਨ, ਜਦੋਂ ਕਿ ਬਸਪਾ ਨੇ ਚਾਰ ਵਿੱਚੋਂ ਤਿੰਨ ਜਿੱਤੀਆਂ ਸਨ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ 20 ਸਾਲ ਦਾ ਨਾਤਾ ਤੋੜ ਕੇ ਚੋਣਾਂ ਲੜ ਰਹੀ ਹੈ।

ਬਸਪਾ ਜਿਨ੍ਹਾਂ 20 ਸੀਟਾਂ 'ਤੇ ਚੋਣ ਲੜੇਗੀ, ਉਨ੍ਹਾਂ 'ਚੋਂ 12 ਉਹ ਹਨ ਜਿੱਥੇ ਭਾਜਪਾ ਨੇ ਪਹਿਲਾਂ ਅਕਾਲੀ ਦਲ ਨਾਲ ਚੋਣ ਲੜੀ ਸੀ। ਸ਼੍ਰੋਮਣੀ ਅਕਾਲੀ ਦਲ 94 ਸੀਟਾਂ ਤੇ ਭਾਜਪਾ 23 ਸੀਟਾਂ ਤੋਂ ਚੋਣ ਲੜਦੀ ਸੀ।

-PTC News

  • Share