Advertisment

ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਲੜਾਈ ਲੜੇਗੀ ਬਸਪਾ :  ਜਸਵੀਰ ਸਿੰਘ ਗੜ੍ਹੀ

author-image
Shanker Badra
New Update
ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਲੜਾਈ ਲੜੇਗੀ ਬਸਪਾ :  ਜਸਵੀਰ ਸਿੰਘ ਗੜ੍ਹੀ
Advertisment
publive-image ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਦੇ ਹੁਕਮਰਾਨਾ ਨੇ ਆਰਥਿਕ ਸੋਸ਼ਣ ਦਾ ਸ਼ਿਕਾਰ ਬਣਾਕੇ ਪੰਜਾਬ ਦਾ ਭਵਿੱਖ ਅੰਧੇਰਮਈ ਕਰ ਦਿੱਤਾ ਹੈ, ਜਿਸਦੀ ਤਾਜ਼ਾ ਉਦਾਹਰਣ ਪੰਜਾਬ ਦੇ ਹਜ਼ਾਰਾਂ ਧੀ-ਪੁੱਤਰ ਕੱਚੇ, ਠੇਕੇ ਆਊਟਸੋਰਸ ਰਾਹੀਂ ਨਿਗੁਣੀਆ ਤਨਖਾਹਾਂ ਤੇ ਨੌਕਰੀਆਂ ਕਰ ਰਹੇ ਹਨ। ਪੜ੍ਹੋ ਹੋਰ ਖ਼ਬਰਾਂ :
Advertisment
ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ ਪਿਛਲੇ 20-25 ਸਾਲਾਂ ਤੋਂ ਪੰਜਾਬ ਦੇ ਪੜੇ ਲਿਖੇ ਧੀ-ਪੁੱਤਰ ਜਿਥੇ ਬਰਾਬਰ ਯੋਗਤਾ, ਬਰਾਬਰ ਕੰਮ ਤੇ ਘੱਟ ਤਨਖਾਹ ਤੇ ਕੰਮ ਕਰਕੇ ਆਪਣਾ ਜੀਵਨ ਘੋਰ ਮਾਨਸਿਕ ਜੀਵਨ ਦਬਾਅ ਵਿੱਚ ਗੁਜ਼ਾਰ ਰਹੇ ਹਨ। ਉਥੇ ਹੀ ਜੇਕਰ ਇਹ ਕੱਚੇ ਮੁਲਾਜ਼ਿਮ ਆਪਣੇ ਲਈ ਬਰਾਬਰ ਤਨਖਾਹ ਦੀ ਮੰਗ ਕਰਨ ਤਾਂ ਪਿਛਲੇ 25 ਸਾਲਾਂ ਵਿੱਚ ਹਰੇਕ ਸਰਕਾਰ ਨੇ ਪੰਜਾਬ ਦੇ ਪੜੇ ਲਿਖੇ ਧੀ-ਪੁੱਤਰਾਂ ਦੇ ਭਵਿੱਖ ਨੂੰ ਕੁਚਲਣ ਦਾ ਕੰਮ ਕੀਤਾ ਹੈ। ਜਿਸਦੀ ਤਾਜ਼ਾ ਉਦਾਹਰਣ ਐਨ.ਐਚ.ਐਮ ਸਿਹਤ ਕਾਮੇ ਹਨ ਜੋਕਿ 2006 ਤੋਂ ਪਿਛਲੇ 15 ਸਾਲਾਂ ਤੋਂ ਆਪਣੇ ਪੱਕੇ ਹੋਣ ਲਈ ਅਤੇ ਬਰਾਬਰ ਤਨਖਾਹ ਲਾਈ ਲੜ ਰਹੇ ਹਨ। ਜਿਹਨਾਂ ਨੂੰ ਕੁਚਲਣ ਲਈ ਸਰਕਾਰ ਨੇ ਬਰਖਾਸਤੀ ਦੇ ਹੁਕਮ ਜਾਰੀ ਕੀਤੇ ਹਨ। ਬਸਪਾ ਪੰਜਾਬ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਪੜੇ- ਲਿਖੇ, ਕੱਚੇ ਠੇਕੇ ਆਊਟਸੋਰਸ ਨੌਕਰੀਆਂ ਕਰ ਰਹੇ ਨੌਜਵਾਨਾਂ ਨੂੰ ਪੱਕੇ ਕਰਨ ਦੀ ਲੜਾਈ ਬਹੁਜਨ ਸਮਾਜ ਪਾਰਟੀ ਲੜੇਗੀ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕੇਸਾਂ 'ਚ ਆਈ ਕਮੀ, ਪਿਛਲੇ 24 ਘੰਟਿਆਂ ਦੌਰਾਨ 3 .56 ਲੱਖ ਮਰੀਜ਼ ਹੋਏ ਸਿਹਤਯਾਬ ਗੜ੍ਹੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ  ਜੇਕਰ ਪੰਜਾਬ ਵਿੱਚ ਕਿਸੇ ਇੱਕ ਵੀ ਕੱਚੇ ਠੇਕੇ ਆਊਟਸੋਰਸ ਮੁਲਾਜ਼ਿਮ ਨੂੰ ਬਰਖ਼ਾਸਤ ਕੀਤਾ ਗਿਆ ਤਾਂ ਬਸਪਾ ਕਾਂਗਰਸ ਖਿਲਾਫ ਲੜਾਈ ਲੜੇਗੀ। ਬਸਪਾ ਪੰਜਾਬ ਸਫਾਈ ਕਰਮਚਾਰੀਆਂ ਨੂੰ ਵੀ ਪੱਕਾ ਕਰਨ ਦੀ ਮੰਗ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਸਰਕਾਰ ਵਿਚ ਆਉਣ ਤੋਂ ਬਾਅਦ ਸਾਰੇ ਸਫ਼ਾਈ ਕਰਮਚਾਰੀ ਪੱਕੇ ਕੀਤੇ ਜਾਣਗੇ। -PTCNews publive-image-
bsp bahujan-samaj-party-punjab jasvir-singh-garhi employees-in-punjab
Advertisment

Stay updated with the latest news headlines.

Follow us:
Advertisment