Wed, Apr 24, 2024
Whatsapp

ਬਸਪਾ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਹਾਥੀ ਦੇ ਨਿਸ਼ਾਨ 'ਤੇ ਇਕੱਲੇ ਹੀ ਲੜੇਗੀ

Written by  Shanker Badra -- January 11th 2021 05:03 PM
ਬਸਪਾ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਹਾਥੀ ਦੇ ਨਿਸ਼ਾਨ 'ਤੇ ਇਕੱਲੇ ਹੀ ਲੜੇਗੀ

ਬਸਪਾ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਹਾਥੀ ਦੇ ਨਿਸ਼ਾਨ 'ਤੇ ਇਕੱਲੇ ਹੀ ਲੜੇਗੀ

ਜਲੰਧਰ : ਬਸਪਾ ਪੰਜਾਬ ਵੱਲੋਂ ਬੀਤੇ ਦਿਨ ਜਲੰਧਰ ਸ਼ਹਿਰ ਦੀ ਚਾਰ ਵਿਧਾਨ ਸਭਾਵਾਂ ਦੀ ਲੀਡਰਸ਼ਿਪ ਦਾ ਕੇਡਰ ਕੈਂਪ ਲਿਆ ,ਜਿਸ ਨੂੰ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਲਗਾਤਾਰ ਸਾਢੇ ਚਾਰ ਘੰਟੇ ਸੰਬੋਧਨ ਕੀਤਾ ਅਤੇ ਲੀਡਰਸ਼ਿਪ ਨੂੰ ਕੰਮ ਕਾਰ ਅਤੇ ਵਿਚਾਰਧਾਰਾ ਦਾ ਕੇਡਰ ਦਿੱਤਾ। ਇਸ ਮੌਕੇ ਬਸਪਾ ਸੂਬਾ ਦਫਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਇਕੱਲੇ ਹਾਥੀ ਚੋਣ ਨਿਸ਼ਾਨ 'ਤੇ ਲੜੇਗੀ। ਅਜਿਹੀ ਨੀਤੀ ਬਣਾਈ ਗਈ ਹੈ ਕਿ ਬਸਪਾ ਹਰ ਨਗਰ ਕੌਂਸਲਵਿਚ ਆਪਣੇ ਨੁਮਾਇੰਦੇ ਜਿਤਾਕੇ ਨਾ ਭੇਜੇ ਸਗੋਂ ਸੱਤਾ ਦੇ ਸੰਤੁਲਨ ਲਈ ਵੀ ਕੰਮ ਕਰੇ ਅਤੇ ਨਗਰ ਕੌਂਸਲ ਵਿੱਚ ਹਿਸੇਦਾਰ ਬਣੇ। ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਇੱਕ ਹੋਰ ਕਿਸਾਨ ਦੀ ਨਮੂਨੀਏ ਕਾਰਨ ਹੋਈ ਮੌਤ [caption id="attachment_465195" align="aligncenter" width="300"]BSP will contest the Municipal Council elections in Punjab alone on an elephant's symbol ਬਸਪਾ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਹਾਥੀ ਦੇ ਨਿਸ਼ਾਨ 'ਤੇ ਇਕੱਲੇ ਹੀ ਲੜੇਗੀ[/caption] ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ 15 ਜਨਵਰੀ ਨੂੰ 65ਵਾਂ ਜਨਮ ਦਿਨ ਹੈ ,ਜਿਸਨੂੰ ਬਸਪਾ ਵੱਲੋਂ ਹਰ ਸਾਲ ਜਨਕਲਿਆਣ ਦਿਵਸ ਵਜੋਂ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਲੇਕਿਨ ਭਾਜਪਾ ਕਾਂਗਰਸ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ, ਮਜ਼ਦੂਰ, ਮੁਲਾਜ਼ਿਮ, ਵਿਦਿਆਰਥੀ, ਵਪਾਰੀ ਘੋਰ ਕਸ਼ਟਾਂ ਨਾਲ ਭਰੀ ਜਿੰਦਗੀ ਗੁਜ਼ਾਰ ਰਹੇ ਹਨ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਭੈਣ ਮਾਇਆਵਤੀ ਜੀ ਨੇ ਨਿਰਦੇਸ਼ ਜਾਰੀ ਕੀਤਾ ਹੈਕਿ ਜਨਮ ਦਿਨ ਸਬੰਧੀ ਸਾਰੇ ਸਮਾਗਮ ਸਾਦੇ ਰੂਪ ਵਿਚ ਬਿਨ੍ਹਾਂ ਕੇਕ ਕਟੇ ਮਨਾਏ ਜਾਣਗੇ, ਜਿਸ ਵਿਚ ਲੋੜਵੰਦਾਂ ਨੂੰ ਕੰਬਲ-ਕਪੜੇ, ਕਿਤਾਬਾਂ ਕਾਪੀਆਂ, ਦਵਾਈਆਂ ਫੀਸਾਂ ਆਦਿ ਪਾਰਟੀ ਦੀਆਂ ਯੂਨਿਟਾਂ ਵਲੋਂ ਸਮਰੱਥਾ ਅਨੁਸਾਰ ਦਿੱਤੇ ਜਾਣ ਅਤੇ ਜਨਮ ਦਿਨ ਨੂੰ ਜਨ-ਕਲਿਆਣਕਾਰੀ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ। [caption id="attachment_465193" align="aligncenter" width="259"]BSP will contest the Municipal Council elections in Punjab alone on an elephant's symbol ਬਸਪਾ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਹਾਥੀ ਦੇ ਨਿਸ਼ਾਨ 'ਤੇ ਇਕੱਲੇ ਹੀ ਲੜੇਗੀ[/caption] ਸਰਦਾਰ ਗੜ੍ਹੀ ਨੇ ਕਿਹਾ ਕਿ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਪਟਿਆਲਾ ਜਿਲੇ ਦੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਅਤੇ ਉਹ ਖੁਦ ਵਿਧਾਨ ਸਭਾ ਬਲਾਚੌਰ ਤੇ ਵਿਧਾਨ ਸਭਾ ਨਵਾਂਸ਼ਹਿਰ ਦੇ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ। ਲੀਡਰਸ਼ਿਪ ਦਾ ਕੇਡਰ ਕੈਂਪ ਵ੍ਹਾਈਟ ਬੋਰਡ ਉਪਰ ਪੰਜਾਬ ਪ੍ਰਧਾਨ ਨੇ ਬਿਨ੍ਹਾਂ ਰੁਕੇ ਲਗਾਤਾਰ ਸਾਢੇ ਚਾਰ ਘੰਟੇ ਲਗਾਇਆ, ਸਾਰੀ ਲੀਡਰਸ਼ਿਪ ਕਾਪੀ ਪੈਨ ਨਾਲ ਲਗਾਤਾਰ ਲੰਬਾ ਸਮਾਂ ਬਿਨ੍ਹਾਂ ਥੱਕੇ ਬੈਠੀ ਰਹੀ। ਇੰਝ ਲੱਗ ਰਿਹਾ ਸੀ ਕਿ ਜੇਕਰ ਕੇਡਰ ਕੈਂਪ ਵਿੱਚ ਸੁਣਿਆ ਤੇ ਸੁਣਾਈਆ ਗੱਲਾਂ ਲੋਕਾਂ ਵਿਚ ਚਲੇ ਗਈਆਂ ਤਾਂ ਪੰਜਾਬ ਵਿੱਚ ਵੱਡੀ ਹਨੇਰੀ ਬਸਪਾ ਦੇ ਪੱਖ ਵਿੱਚ ਚਲੇਗੀ। ਪੜ੍ਹੋ ਹੋਰ ਖ਼ਬਰਾਂ : ਜੇ ਕਾਨੂੰਨਾਂ 'ਤੇ ਤੁਸੀਂ ਫ਼ੈਸਲਾ ਨਹੀਂ ਕਰੋਗੇ ਤਾਂ ਅਸੀਂ ਹੋਲਡ ਕਰਾਂਗੇ : ਸੁਪਰੀਮ ਕੋਰਟ [caption id="attachment_465190" align="aligncenter" width="284"]BSP will contest the Municipal Council elections in Punjab alone on an elephant's symbol ਬਸਪਾ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਹਾਥੀ ਦੇ ਨਿਸ਼ਾਨ 'ਤੇ ਇਕੱਲੇ ਹੀ ਲੜੇਗੀ[/caption] ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਬਲਵਿੰਦਰ ਕੁਮਾਰ, ਸੂਬਾ ਖਜਾਨਚੀ ਸ਼੍ਰੀ ਪਰਮਜੀਤ ਮੱਲ, ਸੂਬਾ ਸਕੱਤਰ ਡਾ ਸੁਖਬੀਰ ਸਿੰਘ ਸਲਾਰਪੁਰ, ਜਿਲ੍ਹਾ ਪ੍ਰਧਾਨ ਸ਼੍ਰੀ ਵਿਜੇ ਯਾਦਵ, ਜੋਨ ਇੰਚਾਰਜ ਸ਼੍ਰੀ ਜਸਵੰਤ ਰਾਏ, ਸ਼੍ਰੀ ਸੋਮ ਲਾਲ ਸਰਪੰਚ, ਸ਼੍ਰੀ ਦਵਿੰਦਰ ਗੋਗਾ, ਸ਼੍ਰੀ ਸਤਪਾਲ ਬੱਧਣ, ਸ਼੍ਰੀ ਰਣਜੀਤ ਕੁਮਾਰ, ਬਲਵਿੰਦਰ ਰੱਲ, ਸ਼੍ਰੀ ਕੁਲਦੀਪ ਬੰਗੜ, ਸ਼੍ਰੀ ਸਤਪਾਲ ਪਾਲਾ, ਸ਼੍ਰੀ ਹਰਮੇਸ਼ ਲਾਲ, ਆਦਿ ਵੱਡੀ ਗਿਣਤੀ ਵਿਚ ਲੀਡਰਸ਼ਿਪ ਹਾਜ਼ਿਰ ਸੀ। -PTCNews


  • Tags

Top News view more...

Latest News view more...