Sat, Apr 20, 2024
Whatsapp

Budget 2021 : ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ 2021-22 ਨੂੰ ਦਿੱਤੀ ਮਨਜ਼ੂਰੀ

Written by  Shanker Badra -- February 01st 2021 11:16 AM -- Updated: February 01st 2021 11:24 AM
Budget 2021 : ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ 2021-22 ਨੂੰ ਦਿੱਤੀ ਮਨਜ਼ੂਰੀ

Budget 2021 : ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ 2021-22 ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਅੱਜ ਦੇਸ਼ ਦਾ ਆਮ ਬਜ਼ਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਇਸ ਬਜਟ ਨੂੰ ਪੇਸ਼ ਕਰਨਗੇ। ਇਹ ਬਜਟ ਮੋਦੀ ਸਰਕਾਰ ਦਾ 9ਵਾਂ 'ਤੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੈ। ਇਹ ਬਜਟ 2021 ਦਾ ਪਹਿਲਾ ਆਮ ਬਜਟ ਹੈ। ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ [caption id="attachment_471027" align="aligncenter" width="300"]  Budget 2021 : Union Cabinet approves budget 2021-22 , FM Sitharaman starts budget speech Budget 2021 : ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ 2021-22 ਨੂੰ ਦਿੱਤੀ ਮਨਜ਼ੂਰੀ[/caption] ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ 'ਚ ਪੇਸ਼ ਕੀਤੇ ਜਾਣ ਵਾਲੇ ਬਜਟ-2021-22 ਨੂੰ ਕੇਂਦਰੀ ਕੈਬਨਿਟ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਵਿੱਤ ਮੰਤਰੀ ਸੀਤਾਰਮਨ ਵਲੋਂ ਬਜਟ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ।ਇਸ ਤੋਂ ਪਹਿਲਾਂਕੇਂਦਰੀ ਕੈਬਨਿਟ ਦੀ ਬੈਠਕ ਹੋਈ ਹੈ ,ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ। [caption id="attachment_471026" align="aligncenter" width="270"]  Budget 2021 : Union Cabinet approves budget 2021-22 , FM Sitharaman starts budget speech Budget 2021 : ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ 2021-22 ਨੂੰ ਦਿੱਤੀ ਮਨਜ਼ੂਰੀ[/caption] ਇਹ ਬਜਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਦੇਸ ਕੋਵਿਡ-19 ਸੰਕਟ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।  ਨਿਰਮਲਾ ਸੀਤਾਰਮਨ ਦੇ ਇਸ ਬਜਟ ਤੋਂ ਦੇਸ਼ ਵਾਸੀਆਂ ਨੂੰ ਕਾਫੀ ਉਮੀਦਾਂ ਹਨ। ਆਮ ਜਨਤਾ ਇਹ ਆਸ ਲਾਕੇ ਬੈਠੀ ਹੈ ਕਿ ਨਿਰਮਲਾ ਸੀਤਾਰਮਨ ਦੇ ਪਿਟਾਰੇ ਤੋਂ ਕੀ-ਕੀ ਨਿਕਲਦਾ ਹੈ। [caption id="attachment_471024" align="aligncenter" width="300"]  Budget 2021 : Union Cabinet approves budget 2021-22 , FM Sitharaman starts budget speech Budget 2021 : ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ 2021-22 ਨੂੰ ਦਿੱਤੀ ਮਨਜ਼ੂਰੀ[/caption] ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਕਾਰਨ ਦੇਸ਼ ਦੀ ਖ਼ਰਾਬ ਹੋਈ ਅਰਥ-ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਇਸ ਬਜਟ 'ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ। ਇਸ ਬਜਟ ਨੂੰ ਲੈ ਕੇ ਕਾਫ਼ੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਸੇਵਾ ਖੇਤਰ, ਬੁਨਿਆਦੀ ਢਾਂਚੇ ਤੇ ਰੱਖਿਆ ਤੇ ਜ਼ਿਆਦਾ ਖਰਚ ਜ਼ਰੀਏ ਆਰਥਿਕ ਸੁਧਾਰ ਅੱਗੇ ਵਧਾਉਣ 'ਤੇ ਹੋਰ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ। -PTCNews


Top News view more...

Latest News view more...