ਹੋਰ ਖਬਰਾਂ

ਮੁੰਡੇ ਨੇ ਮਹਿਲਾ ਕਾਂਸਟੇਬਲ ਦੀ ਤੁੜਵਾ ਦਿੱਤੀ ਮੰਗਣੀ , ਮਹਿਲਾ ਨੇ ਦੁਖੀ ਹੋ ਕੇ ਕੀਤੀ ਆਤਮ ਹੱਤਿਆ

By Shanker Badra -- November 16, 2019 10:06 am

ਮੁੰਡੇ ਨੇ ਮਹਿਲਾ ਕਾਂਸਟੇਬਲ ਦੀ ਤੁੜਵਾ ਦਿੱਤੀ ਮੰਗਣੀ , ਮਹਿਲਾ ਨੇ ਦੁਖੀ ਹੋ ਕੇ ਕੀਤੀ ਆਤਮ ਹੱਤਿਆ:ਬੁਢਲਾਡਾ : ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਾਂਸਟੇਬਲ ਦੀ ਪਛਾਣ ਗਗਨਦੀਪ ਕੌਰ ਵਜੋਂ ਹੋਈ ਗਈ ,ਜੋ ਸਿਟੀ ਪੁਲਿਸ ਬੁਢਲਾਡਾ 'ਚ ਬਤੌਰ ਕਾਂਸਟੇਬਲ ਡਿਊਟੀ ਨਿਭਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਮਹਿਲਾ ਕਾਂਸਟੇਬਲ ਮੰਗਣੀ ਟੁੱਟਣ ਕਰਕੇ ਪ੍ਰੇਸ਼ਾਨ ਸੀ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਾਂਸਟੇਬਲ ਦੀ 3-4 ਮਹੀਨੇ ਪਹਿਲਾਂ ਸੰਗਰੂਰ ਵਿਖੇ ਮੰਗਣੀ ਹੋਈ ਸੀ ਤੇ ਦਸੰਬਰ ਮਹੀਨੇ 'ਚ ਵਿਆਹ ਹੋਣਾ ਸੀ ਪਰ ਪਿੰਡ ਚੀਮਾ ਮੰਡੀ ਦਾ ਗੁਰਪ੍ਰੀਤ ਸਿੰਘ ਉਸ ਨੂੰ ਲੰਮੇਂ ਸਮੇਂ ਤੋਂ ਤੰਗ ਪ੍ਰਰੇਸ਼ਾਨ ਕਰ ਰਿਹਾ ਸੀ ਤੇ ਵਿਆਹ 'ਚ ਰੁਕਾਵਟ ਪਾਉਣ ਦੀਆਂ ਧਮਕੀਆਂ ਦੇ ਰਿਹਾ ਸੀ। ਇਨ੍ਹਾਂ ਹੀ ਨਹੀਂ ਉਸਨੇ ਲੜਕੀ ਦੇ ਸਹੁਰੇ ਪਰਿਵਾਰ ਸੰਗਰੂਰ ਜਾ ਕੇ ਉਸ ਦਾ ਰਿਸ਼ਤਾ ਤੁੜਵਾ ਦਿੱਤਾ, ਜਿਸ ਕਰਕੇ ਗਗਨਦੀਪ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਲਈ।

ਜਿਸ ਤੋਂ ਬਾਅਦ ਗਗਨਦੀਪ ਕੌਰ ਨੂੰ ਗੰਭੀਰ ਹਾਲਤ 'ਚ ਸਹਾਇਕ ਪੁਲਿਸ ਕਰਮੀਆਂ ਨੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।ਇਸ ਸਬੰਧੀ ਐੱਸਐੱਚਓ ਸਿਟੀ ਬੁਢਲਾਡਾ ਇੰਸਪੈਕਅਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਕਾਂਸਟੇਬਲ ਦੇ ਪਿਤਾ ਦੇ ਬਿਆਨ 'ਤੇ ਗੁਰਪ੍ਰਰੀਤ ਸਿੰਘ ਚੀਮਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
-PTCNews

  • Share