Sat, Apr 20, 2024
Whatsapp

ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ 'ਚ ਆਇਆ ਇੱਕ ਨਵਾਂ ਮੋੜ, ਨਵੇਂ ਖੁਲਾਸੇ ਨੇ ਉਡਾਏ ਸਾਰਿਆਂ ਦੇ ਹੋਸ਼

Written by  Joshi -- July 29th 2018 04:17 AM -- Updated: July 29th 2018 02:35 PM
ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ 'ਚ ਆਇਆ ਇੱਕ ਨਵਾਂ ਮੋੜ, ਨਵੇਂ ਖੁਲਾਸੇ ਨੇ ਉਡਾਏ ਸਾਰਿਆਂ ਦੇ ਹੋਸ਼

ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ 'ਚ ਆਇਆ ਇੱਕ ਨਵਾਂ ਮੋੜ, ਨਵੇਂ ਖੁਲਾਸੇ ਨੇ ਉਡਾਏ ਸਾਰਿਆਂ ਦੇ ਹੋਸ਼

ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ 'ਚ ਆਇਆ ਇੱਕ ਨਵਾਂ ਮੋੜ, ਨਵੇਂ ਖੁਲਾਸੇ ਨੇ ਉਡਾਏ ਸਾਰਿਆਂ ਦੇ ਹੋਸ਼ ਅੰਮ੍ਰਿਤਸਰ 'ਚ ਬਹੁਤ ਦੇਰ ਤੱਕ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹਿਣ ਵਾਲੇ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਇੱਕ ਨਵਾ ਮੋੜ ਆ ਗਿਆ ਹੈ। ਨਵੇਂ ਹੋਏ ਖੁਲਾਸੇ 'ਚ ਪਤਾ ਲੱਗਿਆ ਹੈ ਕਿ ਇੰਦਰਪ੍ਰੀਤ ਚੱਢਾ ਦੇ ਦੋਵੇਂ ਹੱਥਾਂ ਤੋਂ ਗੰਨ ਪਾਊਡਰ ਦੇ ਨਿਸ਼ਾਨ ਨਹੀਂ ਮਿਲੇ। ਦਰਅਸਲ, ਅੱਜ ਅੰਮ੍ਰਿਤਸਰ ਪੁਲਸ ਨੇ ਇਸ ਮਾਮਲੇ 'ਚ ਦੂਜਾ ਚਲਾਨ ਪੇਸ਼ ਕੀਤਾ ਸੀ, ਜਿਸ ਮੁਤਾਬਕ, ਇੰਦਰਪ੍ਰੀਤ ਚੱਢਾ ਦੇ ਦੋਵੇਂ ਹੱਥਾਂ ਤੋਂ ਗੰਨ ਪਾਊਡਰ ਦੇ ਨਿਸ਼ਾਨ ਨਾ ਮਿਲਣ ਦੀ ਗੱਲ ਕਹੀ ਗਈ ਹੈ। ਹੁਣ ਇਹ ਮਾਮਲਾ ਖੁਦਕੁਸ਼ੀ ਦਾ ਹੈ ਜਾਂ ਨਹੀਂ ਮਾਮਲੇ 'ਚ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਇਸ ਮਾਮਲੇ 'ਤੇ ਅਜੇ ਤੱਕ ਚੱਢਾ ਪਰਿਵਾਰ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੇ ਪਿਤਾ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਨਵਰੀ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ। —PTC News


Top News view more...

Latest News view more...