ਬਾਬਾ ਫਰੀਦ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪਹੁੰਚੇ ਬੰਟੀ ਰੋਮਾਣਾ

By Jagroop Kaur - November 10, 2020 6:11 pm

ਫਰੀਦਕੋਟ : ਬੀਤੇ ਕੁਝ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਵੱਖ-ਵੱਖ ਸੂਬਿਆਂ ਦੇ ਬੀਐੱਸਸੀ ਨਰਸਿੰਗ ਦੇ ਵਿਦਿਆਰਥੀ ਧਰਨੇ 'ਤੇ ਬੈਠੇ ਹੋਏ ਹਨ। ਇਹ ਵਿਦਿਆਰਥੀ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਈਂਸਿਜ ਦੇ ਗੇਟ 'ਤੇ ਧਰਨਾ ਦੇ ਰਹੇ ਹਨ। ਜਿੰਨਾ ਨੂੰ ਮਿਲਣ ਲਈ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ਼ ਸਿੰਘ ਰੋਮਾਣਾ ਪਹੁੰਚੇ।bunty romanaਜਿਥੇ ਉਹਨਾਂ ਬੀਤੇ ਕੱਲ੍ਹ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੋਂ ਉਹਨਾਂ ਦੀਆਂ ਮੰਗਾਂ ਦੀ ਜਾਣਕਾਰੀ ਲਈ। ਇਸ ਮੌਕੇ ਉਹਨਾਂ ਵੱਲੋ ਵੱਖ ਵੱਖ ਸੂਬਿਆਂ ਤੋਂ ਆਏ ਹੋਏ ਵਿਦਿਆਰਥੀਆਂ ਨੂੰ ਆਪਣੇ ਮਹਿਮਾਨ ਦਸਦਿਆਂ ਉਹਨਾਂ ਲਈ ਲੰਗਰ ਅਤੇ ਰਹਿਣ ਦਾ ਪ੍ਰਬੰਧ ਯੂਥ ਅਕਾਲੀ ਦਲ ਵਲੋਂ ਕਰਨ ਦਾ ਐਲਾਨ ਕੀਤਾ । ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ ਸਾਡੇ ਸ਼ਹਿਰ ਵਿਚ ਹਨ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਲਈ ਹੀਲੇ ਕਰਨਾ , ਕਿਓਂਕਿ ਆਪਣੀਆਂ ਮੰਗਾਂ ਲਈ ਵਿਦਿਆਰਥੀ ਸੜਕਾਂ 'ਤੇ ਹਨ ਜੋ ਕਿ ਮਾੜੀ ਗੱਲ ਹੈ।

adv-img
adv-img