Thu, Apr 25, 2024
Whatsapp

ਚੱਲਦੀ ਬੱਸ 'ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪ , ਰੌਲਾ ਪੈਣ 'ਤੇ ਪਹੁੰਚੀ ਪੁਲਿਸ

Written by  Shanker Badra -- September 22nd 2021 06:19 PM
ਚੱਲਦੀ ਬੱਸ 'ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪ , ਰੌਲਾ ਪੈਣ 'ਤੇ ਪਹੁੰਚੀ ਪੁਲਿਸ

ਚੱਲਦੀ ਬੱਸ 'ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪ , ਰੌਲਾ ਪੈਣ 'ਤੇ ਪਹੁੰਚੀ ਪੁਲਿਸ

ਯੂਪੀ : ਯੂਪੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਡਬਲ ਡੇਕਰ ਬੱਸ ਦੇ ਕੰਡਕਟਰ ਨੇ ਚਲਦੀ ਬੱਸ ਵਿੱਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਹੈ। ਦਰਅਸਲ, ਜਿਸ ਲੜਕੀ ਨਾਲ ਬਲਾਤਕਾਰ ਹੋਇਆ ਹੈ, ਉਹ ਆਪਣੀ ਮਾਸੀ ਨਾਲ ਦਿੱਲੀ-ਬਦਰਪੁਰ ਬਾਰਡਰ ਤੋਂ ਫਿਰੋਜ਼ਾਬਾਦ ਦੇ ਸ਼ਿਕੋਹਾਬਾਦ ਲਈ ਬੈਠੀ ਸੀ। ਲੜਕੀ ਅਤੇ ਉਸ ਦੀ ਮਾਸੀ ਰਾਤ 11:30 ਵਜੇ ਦਿੱਲੀ ਦੀ ਬਦਰਪੁਰ ਸਰਹੱਦ ਤੋਂ ਇੱਕ ਡਬਲ ਡੇਕਰ ਬੱਸ ਵਿੱਚ ਬੈਠੇ ਸਨ। ਇਹ ਡਬਲ ਡੇਕਰ ਬੱਸ ਦਿੱਲੀ-ਬਦਰਪੁਰ ਤੋਂ ਔਰੈਯਾ ਜਾ ਰਹੀ ਸੀ। [caption id="attachment_535832" align="aligncenter" width="259"] ਚੱਲਦੀ ਬੱਸ 'ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪ , ਰੌਲਾ ਪੈਣ 'ਤੇ ਪਹੁੰਚੀ ਪੁਲਿਸ[/caption] ਦਿੱਲੀ ਸਰਹੱਦ ਤੋਂ ਨਿਕਲ ਕੇ ਜਦੋਂ ਬੱਸ ਜੇਵਰ ਟੋਲ ਨੂੰ ਪਾਰ ਕਰ ਗਈ ਤਾਂ ਕੰਡਕਟਰ ਅਤੇ ਬੱਸ ਡਰਾਈਵਰ ਨੇ ਬੱਸ ਵਿੱਚ ਬੈਠੀ ਲੜਕੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦਾ ਹੱਥ ਫੜ ਲਿਆ। ਜਦੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਕੰਡਕਟਰ ਉਸਨੂੰ ਬੱਸ ਦੀ ਪਿਛਲੀ ਸੀਟ 'ਤੇ ਲੈ ਗਿਆ ਅਤੇ ਉਸਦਾ ਮੂੰਹ ਬੰਦ ਕਰਕੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਮੂੰਹ ਬੰਦ ਕਰ ਦਿੱਤਾ। [caption id="attachment_535831" align="aligncenter" width="268"] ਚੱਲਦੀ ਬੱਸ 'ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪ , ਰੌਲਾ ਪੈਣ 'ਤੇ ਪਹੁੰਚੀ ਪੁਲਿਸ[/caption] ਜਦੋਂ ਬੱਸ ਫਿਰੋਜ਼ਾਬਾਦ ਜ਼ਿਲੇ ਦੇ ਸ਼ਿਕੋਹਾਬਾਦ ਪਹੁੰਚੀ ਤਾਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਲੜਕੀ ਅਤੇ ਉਸ ਦੀ ਮਾਸੀ ਨੂੰ ਬੱਸ ਤੋਂ ਉਤਾਰਿਆ। ਤਦ ਹੀ ਉਸ ਨੇ ਹੰਗਾਮਾ ਕੀਤਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ। ਲੜਕੀ ਦੀ ਮਾਸੀ ਨੇ ਦੱਸਿਆ ਕਿ ਉਸ ਦੀ ਭਤੀਜੀ ਨਾਲ ਕੰਡਕਟਰ ਨੇ ਬਲਾਤਕਾਰ ਕੀਤਾ ਸੀ। ਬਲਾਤਕਾਰ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਬੱਸ ਕੰਡਕਟਰ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਹੈ। [caption id="attachment_535830" align="aligncenter" width="284"] ਚੱਲਦੀ ਬੱਸ 'ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪ , ਰੌਲਾ ਪੈਣ 'ਤੇ ਪਹੁੰਚੀ ਪੁਲਿਸ[/caption] ਬਲਾਤਕਾਰ ਦੀ ਖ਼ਬਰ ਸੁਣਦਿਆਂ ਹੀ ਐਸਐਸਪੀ ਅਸ਼ੋਕ ਕੁਮਾਰ ਸ਼ੁਕਲਾ ਮੌਕੇ 'ਤੇ ਪਹੁੰਚੇ ਅਤੇ ਡੌਗ ਸਕੁਐਡ ਦੀ ਟੀਮ ਬੁਲਾਈ ਅਤੇ ਬਾਰੀਕੀ ਨਾਲ ਜਾਂਚ ਕੀਤੀ। ਇਸ ਦੇ ਨਾਲ ਹੀ ਪੀੜਤਾ ਦੀ ਮਾਂ ਨੇ ਕੰਡਕਟਰ ਅਤੇ ਡਰਾਈਵਰ ਦੇ ਖਿਲਾਫ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਕਿਹਾ ਕਿ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਜੋ ਵਿਅਕਤੀ ਫਰਾਰ ਹੈ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। -PTCNews


Top News view more...

Latest News view more...