ਮੁੱਖ ਖਬਰਾਂ

ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

By Shanker Badra -- March 10, 2021 2:47 pm

ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਅੱਜ ਸਵੇਰੇ ਇਕ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ 'ਚ ਡਿੱਗ ਗਈ ਹੈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ।

Click here for latest updates on twitter.

Bus falls : 8 killed as bus falls into gorge in Himachal’s Chamba district ਹਿਮਾਚਲ ਪ੍ਰਦੇਸ਼ 'ਚ ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

ਜਾਣਕਾਰੀ ਮੁਤਾਬਕ ਬੱਸ ਬੋਦਰੀ ਤੋਂ ਚੰਬਾ ਜਾ ਰਹੀ ਸੀ। ਇਸ ਦੌਰਾਨ ਕਲੌਣ-ਤੀਸਾਂ ਵਿਚਾਲੇ ਡੂੰਗੀ ਬੱਸ ਖੱਡ 'ਚ ਜਾ ਡਿੱਗੀ। ਇਸ ਹਾਦਸੇ ਕਾਰਨ ਬਹੁਤ ਸਾਰੀਆਂ ਸਵਾਰੀਆਂ ਦੀ ਮੌਤ ਹੋ ਗਈ।

Bus falls : 8 killed as bus falls into gorge in Himachal’s Chamba district ਹਿਮਾਚਲ ਪ੍ਰਦੇਸ਼ 'ਚ ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

ਬੱਸ ਨੂੰ ਖੱਡ ਵਿਚ ਡਿੱਗਦਿਆਂ ਵੇਖ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਫਿਲਹਾਲ ਪ੍ਰਸ਼ਾਸਨ ਵਲੋਂ ਹਾਦਸੇ ਵਾਲੀ ਤਾਂ 'ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।

Bus falls : 8 killed as bus falls into gorge in Himachal’s Chamba district ਹਿਮਾਚਲ ਪ੍ਰਦੇਸ਼ 'ਚ ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : 15 ਸਾਲਾ ਕੁੜੀ ਨਾਲ 9 ਲੋਕਾਂ ਨੇ ਅੱਠ ਦਿਨ ਤੱਕ ਕੀਤਾ ਬਲਾਤਕਾਰ

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਉੱਧਰ ਇਸ ਹਾਦਸੇ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
-PTCNews

  • Share