ਮੁੱਖ ਖਬਰਾਂ

ਦੇਹਰਾਦੂਨ: ਵਿਕਾਸਨਗਰ 'ਚ ਖਾਈ 'ਚ ਡਿੱਗੀ ਬੱਸ, 11 ਦੀ ਮੌਤ ਤੇ 4 ਜ਼ਖ਼ਮੀ

By Riya Bawa -- October 31, 2021 11:10 am -- Updated:Feb 15, 2021

Bus accident: ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਇੱਕ ਵੱਡਾ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਵਿਕਾਸਨਗਰ ਦੇ ਚਕਰਟਾ ਨੇੜੇ ਬੱਸ ਖੱਡ ਵਿੱਚ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ 4 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਬੱਸ 'ਚ ਸਵਾਰ ਸਾਰੇ ਲੋਕ ਇਕ ਹੀ ਪਿੰਡ ਦੇ ਰਹਿਣ ਵਾਲੇ ਸਨ। ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ। ਰਾਤ ਨੂੰ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਹਾਦਸੇ ਪਿੱਛੇ ਓਵਰਲੋਡਿੰਗ ਇੱਕ ਕਾਰਨ ਹੋ ਸਕਦਾ ਹੈ। ਬੱਸ ਛੋਟੀ ਸੀ, ਜਿਸ ਵਿੱਚ 25 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਰੂਟ ਤੋਂ ਇਹ ਬੱਸ ਰਵਾਨਾ ਹੋ ਰਹੀ ਸੀ, ਉਸ ਰੂਟ 'ਤੇ ਬਹੁਤੀਆਂ ਬੱਸਾਂ ਨਹੀਂ ਹਨ, ਜਿਸ ਕਾਰਨ ਇੰਨੀ ਵੱਡੀ ਗਿਣਤੀ 'ਚ ਲੋਕ ਉਸੇ ਬੱਸ 'ਚ ਸਫਰ ਕਰ ਰਹੇ ਸਨ।

-PTC News

  • Share