ਖੇਡ ਸੰਸਾਰ

BWF World Championships: ਜਾਣੋ ਕਿੱਥੇ ਦੇਖ ਸਕਦੇ ਹੋ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੇ ਹੋਰ ਸਾਰੀ ਜਾਣਕਾਰੀ

By Riya Bawa -- August 18, 2022 6:08 pm -- Updated:August 18, 2022 6:10 pm

World Badminton Championships 2022: ਰਾਸ਼ਟਰ ਮੰਡਲ ਖੇਡਾਂ ਤੋਂ ਬਾਅਦ ਹੁਣ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ (BWF World Championships) ਦਾ ਆਗਾਜ਼ ਹੋਣ ਜਾ ਰਿਹਾ ਹੈ। ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2022 ਇਸ ਵਾਰ 21 ਅਗਸਤ ਨੂੰ ਟੋਕੀਓ, ਜਾਪਾਨ ਵਿੱਚ ਸ਼ੁਰੂ ਹੋਵੇਗੀ। ਇਹ ਟੂਰਨਾਮੈਂਟ 21 ਤੋਂ 28 ਅਗਸਤ ਤੱਕ ਹੋਵੇਗਾ। ਭਾਰਤ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਇਸ ਵੱਡੇ ਮੁਕਾਬਲੇ 'ਚ ਨਜ਼ਰ ਨਹੀਂ ਆਵੇਗੀ ਕਿਉਂਕਿ ਉਸ ਦੇ ਸੱਟ ਲੱਗ ਗਈ ਹੈ।

World Badminton Championships 2022

ਸਟਾਰ ਸ਼ਟਲਰ ਪੀਵੀ ਸਿੰਧੂ ਦੀ ਗੈਰ-ਮੌਜੂਦਗੀ ਵਿੱਚ ਭਾਰਤ ਵੱਲੋਂ ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ, ਐਸਐਸ ਪ੍ਰਣਯ, ਸਾਈ ਪੁਰਸ਼ ਸਿੰਗਲਜ਼ ਇਸ ਮਹਾਮੁਕਾਬਲੇ ਵਿੱਚ ਹਿੱਸਾ ਲੈਣਗੇ। ਮਹਿਲਾ ਸਿੰਗਲਜ਼ ਵਿੱਚ ਸਾਇਨਾ ਨੇਹਵਾਲ ਤੇ ਮਾਲਵਿਕਾ ਬੰਸੌਦ ਭਾਰਤ ਦੀ ਨੁਮਾਇੰਦਗੀ ਕਰਨਗੀਆਂ। ਇਸ ਵਾਰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਤੋਂ ਘੱਟੋ-ਘੱਟ 6 ਸਿੰਗਲ ਖਿਡਾਰੀ ਤੇ 10 ਡਬਲਜ਼ ਜੋੜੇ ਸ਼ਾਮਿਲ ਹੋਣਗੇ।

World Badminton Championships 2022

ਇਸ ਟੂਰਨਾਮੈਂਟ ਵਿੱਚ ਭਾਰਤ ਦੇ ਤਿੰਨ ਵੱਡੇ ਪੁਰਸ਼ ਸਿੰਗਲਜ਼ ਖਿਡਾਰੀ ਸ੍ਰੀਕਾਂਤ, ਲਕਸ਼ੈ ਅਤੇ ਐਚਐਸ ਪ੍ਰਣਯ ਇਸ ਵਾਰ ਇੱਕੋ ਜਿਹੇ ਡਰਾਅ ਵਿੱਚ ਹਨ। ਇਹੀ ਕਾਰਨ ਹੈ ਕਿ ਇਸ ਵਾਰ ਭਾਰਤ ਦਾ ਈਵੈਂਟ 'ਚ ਰਸਤਾ ਕੁਝ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਤਿੰਨਾਂ 'ਚੋਂ ਸਿਰਫ ਇਕ ਹੀ ਸੈਮੀਫਾਈਨਲ 'ਚ ਜਗ੍ਹਾ ਬਣਾ ਸਕੇਗਾ।

ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐਚਐਸ ਪ੍ਰਣਯ ਅਗਲੇ ਹਫ਼ਤੇ ਤੋਂ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਹੇ ਟੋਕੀਓ ਵਿੱਚ ਹੌਲੀ ਕੋਰਟ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਤਾਕਤ ਵਿੱਚ ਸੁਧਾਰ ਕਰਨ 'ਤੇ ਧਿਆਨ ਦੇ ਰਹੇ ਹਨ। ਪ੍ਰਣਯ ਪਹਿਲੇ ਦੌਰ 'ਚ ਆਸਟ੍ਰੀਆ ਦੇ ਲਿਊਕ ਰੇਬਰ ਨਾਲ ਭਿੜੇਗਾ। ਉਸ ਨੇ ਕਿਹਾ, 'ਮੈਨੂੰ ਅਭਿਆਸ ਲਈ ਦੋ ਹਫ਼ਤੇ ਮਿਲੇ ਹਨ।

ਇਹ ਵੀ ਪੜ੍ਹੋ:ਮਹਿੰਗਾਈ ਦੀ ਵੱਡੀ ਮਾਰ, ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਭਾਰਤ ਦੀ ਟੀਮ- 

ਪੁਰਸ਼ ਸਿੰਗਲ: ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ, ਐਚਐਸ ਪ੍ਰਣਯ, ਸਾਈ ਪ੍ਰਣਿਤ
ਮਹਿਲਾ ਸਿੰਗਲ: ਸਾਇਨਾ ਨੇਹਵਾਲ, ਮਾਲਵਿਕਾ ਬੰਸੌਦ
ਪੁਰਸ਼ ਡਬਲ: ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈੱਟੀ, ਧਰੁਵ ਕਪਿਲਾ-ਅਰਜੁਨ ਐਮਆਰ, ਮਨੂ ਅੱਤਰੀ-ਸੁਮਿਤ ਰੈਡੀ, ਕ੍ਰਿਸ਼ਨਾ ਪ੍ਰਸਾਦ ਵਿਸ਼ਨੂੰਵਰਧਨ ਗੌੜ
ਮਹਿਲਾ ਡਬਲਜ਼: ਟ੍ਰੀਸਾ ਜੌਲੀ-ਗਾਇਤਰੀ ਗੋਪੀਚੰਦ, ਅਸ਼ਵਿਨੀ ਪੋਨੱਪਾ-ਸਿੱਕੀ ਰੈੱਡੀ, ਪੂਜਾ ਡੰਡੂ-ਸੰਜਨਾ ਸੰਤੋਸ਼, ਅਸ਼ਵਿਨੀ ਭੱਟ-ਸ਼ਿਖਾ ਗੌਤਮ
ਮਿਕਸਡ ਡਬਲ: ਵੈਂਕਟ ਗੌਰਵ ਪ੍ਰਸਾਦ-ਜੂਹੀ ਦੇਵਾਂਗਨ, ਈਸ਼ਾਨ ਭਟਨਾਗਰ-ਤਨੀਸ਼ਾ ਕ੍ਰਾਸਟੋ

World Badminton Championships 2022

ਕਿੱਥੇ ਦੇਖ ਸਕਦੇ ਹੋ BWF World Championships-

ਸਭ ਲੋਕ 'ਟੈਲੀਵਿਜ਼ਨ ਚੈਨਲ Sports18' 'ਤੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦਾ ਸਾਰਾ ਲਾਈਵ ਦੇਖ ਸਕਦੇ ਹੋ। ਲਾਈਵ ਸਟ੍ਰੀਮਿੰਗ ਵਿਕਲਪਿਕ ਤੌਰ 'ਤੇ, ਤੁਸੀਂ OTT ਪਲੇਟਫਾਰਮ Voot 'ਤੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਸਾਰੇ ਮੈਚਾਂ ਨੂੰ ਲਾਈਵ ਦੇਖ ਸਕਦੇ ਹੋ।

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ: ਸੂਚੀ ਕੀ ਹੈ-

22-23 ਅਗਸਤ - ਪਹਿਲਾ ਦੌਰ
24 ਅਗਸਤ - ਦੂਜਾ ਦੌਰ
25 ਅਗਸਤ - ਤੀਜਾ ਦੌਰ
26 ਅਗਸਤ - ਕੁਆਰਟਰ ਫਾਈਨਲ
27 ਅਗਸਤ - ਸੈਮੀਫਾਈਨਲ
28 ਅਗਸਤ - ਫਾਈਨਲ

-PTC News

  • Share