ਜ਼ਿਮਨੀ ਚੋਣਾਂ : ਕਾਂਗਰਸ ਤੋਂ ਬਾਗੀ ਜਗਦੀਪ ਕੰਬੋਜ ਨੇ ਜਲਾਲਾਬਾਦ ਤੋਂ ਆਜ਼ਾਦ ਉਮੀਦਵਾਰ ਵਜੋਂ ਭਰਿਆ ਨਾਮਜ਼ਦਗੀ ਪੱਤਰ

By Shanker Badra - September 28, 2019 12:09 pm

ਜ਼ਿਮਨੀ ਚੋਣਾਂ : ਕਾਂਗਰਸ ਤੋਂ ਬਾਗੀ ਜਗਦੀਪ ਕੰਬੋਜ ਨੇ ਜਲਾਲਾਬਾਦ ਤੋਂ ਆਜ਼ਾਦ ਉਮੀਦਵਾਰ ਵਜੋਂ ਭਰਿਆ ਨਾਮਜ਼ਦਗੀ ਪੱਤਰ:ਜਲਾਲਾਬਾਦ : ਪੰਜਾਬ ਦੇ 4 ਹਲਕਿਆਂ ‘ਚ21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ ਜਲਾਲਾਬਾਦ ਤੋਂ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਰਕੇ ਨਰਾਜ਼ ਚਲ ਰਹੇ ਜਗਦੀਪ ਕੰਬੋਜ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਕੰਬੋਜ ਜਲਾਲਾਬਾਦ ਸੀਟ ਤੋਂ ਟਿਕਟ ਚਾਹੁੰਦੇ ਸਨ ਪਰ ਕਾਂਗਰਸ ਨੇ ਰਮਿੰਦਰ ਆਵਲਾ ਨੂੰ ਉਮੀਦਵਾਰ ਬਣਾਇਆ ਹੈ।

By-elections : Punjab Congress Leader Jagdeep Kamboj Files Nomination papers from Jalalabad ਜ਼ਿਮਨੀ ਚੋਣਾਂ : ਕਾਂਗਰਸ ਤੋਂ ਬਾਗੀ ਜਗਦੀਪ ਕੰਬੋਜ ਨੇ ਜਲਾਲਾਬਾਦ ਤੋਂ ਆਜ਼ਾਦ ਉਮੀਦਵਾਰ ਵਜੋਂ ਭਰਿਆ ਨਾਮਜ਼ਦਗੀ ਪੱਤਰ

ਇਸ ਦੌਰਾਨ ਜਗਦੀਪ ਕੰਬੋਜ ਨੇ ਕਿਹਾ ਕਿ ਮੈਂ ਜਲਾਲਾਬਾਦ ਸੀਟ ਤੋਂ ਚੋਣ ਲੜਨ ਲਈ ਆਜਾਦ ਉਮੀਦਵਾਰ ਵਜੋਂ ਕਾਗਜ਼ ਭਰੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਹੀ ਕਾਗਜ਼ ਵਾਪਸ ਲਵਾਂਗਾ ਜੇਕਰ ਕਾਂਗਰਸ ਆਵਲਾ ਤੋਂ ਟਿਕਟ ਲੈ ਕੇ ਮੈਨੂੰ ਦਿੰਦੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਇਲਾਕੇ ਦੇ ਲੋਕਾਂ ਲਈ ਕੰਮ ਕੀਤਾ ਹੈ ਅਤੇ ਉਥੋਂ ਚੋਣ ਲੜਨਾ ਉਨ੍ਹਾਂ ਦਾ ਅਧਿਕਾਰ ਹੈ।

By-elections : Punjab Congress Leader Jagdeep Kamboj Files Nomination papers from Jalalabad ਜ਼ਿਮਨੀ ਚੋਣਾਂ : ਕਾਂਗਰਸ ਤੋਂ ਬਾਗੀ ਜਗਦੀਪ ਕੰਬੋਜ ਨੇ ਜਲਾਲਾਬਾਦ ਤੋਂ ਆਜ਼ਾਦ ਉਮੀਦਵਾਰ ਵਜੋਂ ਭਰਿਆ ਨਾਮਜ਼ਦਗੀ ਪੱਤਰ

ਉਨ੍ਹਾਂ ਕਿਹਾ ਕਿ ਪਾਰਟੀ ਨੇ ਇਕ ਬਾਹਰੀ ਆਗੂ ਨੂੰ ਟਿਕਟ ਦਿੱਤੀ ਹੈ। ਕੰਬੋਜ ਨੇ ਕਿਹਾ ਕਿ ਇਸ ਇਲਾਕੇ ਦੇ ਇਕ ਫੀਸਦੀ ਲੋਕ ਵੀ ਆਵਲਾ ਨੂੰ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਉਹ ਪਿਛਲੇ 12 ਸਾਲਾਂ ਤੋਂ ਇਸ ਇਲਾਕੇ ਵਿਚ ਕੰਮ ਕਰ ਰਹੇ ਹਨ।
-PTCNews

adv-img
adv-img