
ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਦਿੱਲੀ ਤੋਂ ਪਹਿਲਾਂ ਹਰਿਆਣਾ ‘ਚ ਕਿਸਾਨਾਂ ਨੂੰ ਭਾਰੀ ਸੰਘਰਸ਼ ਕਰਨਾ ਪਿਆ । ਇਕ ਪਾਸੇ ਕਿਸਾਨ ਜਿੱਥੇ ਦਿੱਲੀ ‘ਚ ਦਾਖ਼ਲ ਹੋਣ ਦੀ ਜਿੱਦ ‘ਤੇ ਅੜੇ ਹਨ ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਉਨ੍ਹਾਂ ਨੂੰ ਰੋਕਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਇਸ ਦਰਮਿਆਨ ਹਰਿਆਣਾ ਦੇ ਸਾਰੇ ਮੁੱਖ ਮਾਰਗਾਂ ‘ਤੇ ਭਾਰੀ ਜਾਮ ਦੀ ਸਥਿਤੀ ਹੈ। ਜੇਕਰ ਗੱਲ ਕੀਤੀ ਜਾਵੇ ਫਤਿਹਾਬਾਦ ਦੀ ਤਾਂ ਇਥੇ ਭਾਰੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ।ਜਿਥੇ ਕਿਸੇ ਨੂੰ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਉਥੇ ਹੀ ਗੁਜਰਾਤ, ਰਾਜਸਥਾਨ ਅਤੇ ਹੋਰ ਸੂਬਿਆਂ ਤੋਂ ਪੰਜਾਬ ਦੇ ਜੀਰਕਪੁਰ ਅਤੇ ਚੰਡੀਗੜ੍ਹ ਜਾਣ ਵਾਲੀਆਂ ਕਰੀਬ 200 ਗੱਡੀਆਂ ਟੋਹਾਨਾ ‘ਚ ਫਸ ਗਈਆਂ।
ਦੱਸਣਯੋਗ ਹੈ ਕਿ ਪੰਜਾਬ ਭਰ ਦੇ ਕਿਸਾਨ ਘੜੌਡਾ ਮੰਡੀ ਵਿਚ ਰਾਤ ਠਹਿਰ ਕੇ ਅਗਲੀ ਰਣਨੀਤੀ ਬਣਾਉਣਗੇ ਇਸ ਦੌਰਾਨ ਕਿਸਾਨ ਆਗੂ ਬਲਬੀਰ ਰਾਜੇਵਾਲ ਤੇ ਹਰਮੀਤ ਕਾਦੀਆਂ ਨੇ ਘੜੌਡਾ ਰਾਤ ਠਹਿਰਣ ਦੀ ਕੀਤੀ ਪੁਸ਼ਟੀ ਕੀਤੀ ਹੈ , ਉਥੇ ਹੀ ਮੂਨਕ ਤੇ ਸਰਦੂਲਗੜ੍ਹ ਰਾਹੀਂ ਦਿੱਲੀ ਵੱਲ ਕੂਚ ਕੀਤੇ ਕਿਸਾਨ ਰਾਤ ਵੱਖ-ਵੱਖ ਥਾਈਂ ਪੜਾਅ ਕਰਕੇ ਕੱਲ੍ਹ ਸਵੇਰੇ ਰੋਹਤਕ ਇਕੱਠੇ ਹੋਣਗੇ , ਅਤੇ ਸਵੇਰੇ 11 ਵਜੇ ਅਗਲੀ ਕਾਰਵਾਈ ਅਰੰਭਦੇ ਹੋਏ ਬਾਕੀ ਬੈਰੀਕੇਟ ਵੀ ਤੋੜਨ ਦੀ ਗੱਲ ਆਖ ਰਹੇ ਹਨ |ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਾਂ ਦਿੱਲੀ ਵੱਲ ਨੂੰ ਸ਼ਾਂਤਮਈ ਧਰਨਾ ਦੇਣਾ ਸੀ ਮੀਟਿੰਗ ਕਰਨੀ ਸੀ ਪਰ ਹਰਿਆਣਾ ਸਰਕਾਰ ਨੇ ਦਖਲ ਅੰਦਾਜ਼ੀ ਕਰਦੇ ਹੋਏ ਉਹਨਾ ਨੂੰ ਇਸ ਸਭ ਦੇ ਲਈ ਮਜਬੂਰ ਕੀਤਾ ਹੈ , ਜਦ ਕਿ ਹਰਿਆਣਾ ਦਾ ਕੋਈ ਦਖਲ ਹੀ ਨਹੀਂ ਹੋਣਾ ਚਾਹੀਦਾ ਸੀ , ਪਰ ਮੋਦੀ ਸਰਕਾਰ ਦੇ ਹੁਕਮਾਂ ‘ਤੇ ਕਿਸਾਨਾਂ ਨਾਲ ਧੱਕਾ ਹੋਇਆ ਹੈ , ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤੇ ਆਪਣੇ ਹੱਕਾਂ ਦੀ ਲੜਾਈ ਲਈ ਹਮੇਸ਼ਾ ਤਤਪਰ ਰਹਿਣਗੇ।