ਮੁੱਖ ਖਬਰਾਂ

Bypolls result 2021: ਵੋਟਾਂ ਦੀ ਗਿਣਤੀ ਸ਼ੁਰੂ, ਭਵਾਨੀਪੁਰ ਤੋਂ ਮਮਤਾ ਬੈਨਰਜੀ 26 ਹਜ਼ਾਰ ਵੋਟਾਂ ਤੋਂ ਅੱਗੇ

By Riya Bawa -- October 03, 2021 11:48 am -- Updated:October 03, 2021 11:49 am

ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਿਸਮਤ ਦਾ ਫੈਸਲਾ ਕਰਨ ਵਾਲੀ ਕੋਲਕਾਤਾ ਦੀ ਉੱਚ ਪ੍ਰੋਫਾਈਲ ਭਵਾਨੀਪੁਰ ਹਲਕੇ ਸਮੇਤ ਤਿੰਨ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ ਤੋਂ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ 'ਚ 30 ਸਤੰਬਰ ਨੂੰ ਤਿੰਨ ਸੀਟਾਂ 'ਤੇ ਵਿਧਾਨ ਸਭਾ ਉਪ ਚੋਣਾਂ ਹੋਇਆ ਸਨ। ਜਿਸ ਦੇ ਨਤੀਜੇ ਅੱਜ ਜਾਰੀ ਕੀਤੇ ਜਾਣਗੇ।

Mamata Banerjee vs Priyanka Tibrewal in Bhabanipur: Bypolls in West Bengal, Odisha today | West Bengal News | Zee News

ਇਨ੍ਹਾਂ ਤਿੰਨ ਸੀਟਾਂ ਵਿਚੋਂ ਸਭ ਤੋਂ ਅਹਿਮ ਸੀਟ ਭਵਾਨੀਪੁਰ ਦੀ ਹੈ। ਜਿੱਥੋਂ ਮੁੱਖ ਮੰਤਰੀ ਮਮਤਾ ਬੈਨਰਜੀ ਉਮੀਦਵਾਰ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਨੰਦੀਗ੍ਰਾਮ ਤੋਂ ਚੋਣ ਲੜੀ ਸੀ, ਜਿੱਥੋਂ ਉਹ ਬਹੁਤ ਹੀ ਘੱਟ ਫ਼ਾਸਲੇ ਤੋਂ ਚੋਣ ਹਾਰ ਗਈ ਸੀ। ਭਵਾਨੀਪੁਰ ਵਿਧਾਨ ਸਭਾ ਹਲਕੇ ਲਈ ਵੋਟਾਂ ਦੀ ਗਿਣਤੀ ਸ਼ੇਖਾਵਤ ਮੈਮੋਰੀਅਲ ਸਰਕਾਰੀ ਸਕੂਲ ਵਿਖੇ ਹੋ ਰਹੀ ਹੈ। ਮੁਰਸ਼ਿਦਾਬਾਦ ਜ਼ਿਲ੍ਹੇ ਦੇ ਹੋਰ ਦੋ ਵਿਧਾਨ ਸਭਾ ਹਲਕਿਆਂ ਜੰਗੀਪੁਰ ਅਤੇ ਸ਼ਮਸ਼ੇਰਗੰਜ ਲਈ ਵੀ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋਈ।

West Bengal Elections 2021 Phase 2 voting tomorrow: Timings and all you need to know - Information News

ਭਵਾਨੀਪੁਰ ਬੈਨਰਜੀ ਦਾ ਇੱਕ ਹੋਰ ਗੜ੍ਹ ਰਿਹਾ ਹੈ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੀ ਪ੍ਰਿਯੰਕਾ ਤਿਬਰੇਵਾਲ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜੀਵ ਬਿਸਵਾਸ ਨਾਲ ਹੈ। ਹਾਲਾਂਕਿ ਇਸ ਚੋਣ ਵਿੱਚ ਨੌਂ ਹੋਰ ਉਮੀਦਵਾਰ ਵੀ ਮੈਦਾਨ ਵਿੱਚ ਉਤਰੇ ਸਨ, ਪਰ ਮੁੱਖ ਮੁਕਾਬਲਾ ਤ੍ਰਿਣਮੂਲ ਅਤੇ ਭਾਜਪਾ ਵਿਚਕਾਰ ਹੈ। ਇਸ ਦੇ ਨਾਲ ਹੀ ਹੁਣ ਤੱਕ ਦੇ ਨਤੀਜਿਆਂ ਵਿੱਚ ਮਮਤਾ 2500 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

-PTC News

  • Share