Advertisment

CAA 'ਤੇ ਪ੍ਰਦਰਸ਼ਨ: ਜਦੋਂ ਪਰਸ ਨੇ ਬਚਾਈ ਸਿਪਾਹੀ ਦੀ ਜਾਨ, ਜਾਣੋ ਪੂਰਾ ਮਾਮਲਾ

author-image
Jashan A
Updated On
New Update
CAA 'ਤੇ ਪ੍ਰਦਰਸ਼ਨ: ਜਦੋਂ ਪਰਸ ਨੇ ਬਚਾਈ ਸਿਪਾਹੀ ਦੀ ਜਾਨ, ਜਾਣੋ ਪੂਰਾ ਮਾਮਲਾ
Advertisment
CAA 'ਤੇ ਪ੍ਰਦਰਸ਼ਨ: ਜਦੋਂ ਪਰਸ ਨੇ ਬਚਾਈ ਸਿਪਾਹੀ ਦੀ ਜਾਨ, ਜਾਣੋ ਪੂਰਾ ਮਾਮਲਾ,ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦਾ ਸਾਹਮਣਾ ਪੁਲਸ ਕਰਮਚਾਰੀਆਂ ਨੂੰ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਚ ਭੀੜ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ 'ਚ ਕਾਂਸਟੇਬਲ ਵਜਿੰਦਰ ਕੁਮਾਰ (24) ਦੀ ਛਾਤੀ ਵਿਚ ਗੋਲੀ ਲੱਗੀ, ਪਰ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ। ਹੋਰ ਪੜ੍ਹੋ: 10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ https://twitter.com/ANINewsUP/status/1208572807942066176 ਇਸ ਕੁਦਰਤ ਦਾ ਕ੍ਰਿਸ਼ਮਾ ਹੀ ਕਹਾਂਗੇ ਕਿ ਗੋਲੀ ਬੁਲੇਟ ਪਰੂਫ ਜੈਕੇਟ ਨੂੰ ਚੀਰਦੀ ਹੋਈ ਅੰਦਰ ਤਾਂ ਚਲੀ ਗਈ ਪਰ ਇਹ ਗੋਲੀ ਪੁਲਸਕਰਮੀ ਦੀ ਸ਼ਰਟ ਦੀ ਜੇਬ ਵਿਚ ਰੱਖੇ ਬਟੂਏ 'ਚ ਫਸ ਗਈ। ਇਸ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੋਲੀ ਬਟੂਏ 'ਚ ਫਸੀ ਹੋਈ ਹੈ। ਇਸ ਸਬੰਧੀ ਕਾਂਸਟੇਬਲ ਵਜਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਮੈਨੂੰ ਦੂਜਾ ਜਨਮ ਮਿਲਿਆ ਹੈ ਕਿਉਂਕਿ ਜਿਵੇਂ ਗੋਲੀ ਆ ਕੇ ਲੱਗੀ ਸੀ ਉਸ ਤੋਂ ਬਚਣ ਦੀ ਸੰਭਾਵਨਾ ਨਹੀਂ ਸੀ। -PTC News-
national-news latest-national-news caa-protest volet-save-officer-life
Advertisment

Stay updated with the latest news headlines.

Follow us:
Advertisment