ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੁੱਖ ਸਿੰਘ ਦੇ ਖ਼ਿਲਾਫ਼ ਕੀਤੀ ਵਿਵਾਦਗ੍ਰਸਤ ਟਿੱਪਣੀ ,ਦੇਖੋ ਵੀਡੀਓ

Sukhjinder Singh Randhawa From Head Granthi of Sri Akal Takht Against Comment

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੁੱਖ ਸਿੰਘ ਦੇ ਖ਼ਿਲਾਫ਼ ਕੀਤੀ ਵਿਵਾਦਗ੍ਰਸਤ ਟਿੱਪਣੀ ,ਦੇਖੋ ਵੀਡੀਓ:ਪੰਜਾਬ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੱਦੀ ਗਈ ਪ੍ਰੈੱਸ ਕਾਨਫਰੰਸ ‘ਚ ਹਿੱਸਾ ਲੈਣ ਲਈ ਪੰਜਾਬ ਭਵਨ ‘ਚ ਪੁੱਜੇ ਹੋਏ ਸਨ।ਇਸ ਦੌਰਾਨ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੁੱਖ ਸਿੰਘ ਦੇ ਖ਼ਿਲਾਫ਼ ਵਿਵਾਦਗ੍ਰਸਤ ਟਿੱਪਣੀ ਕੀਤੀ ਹੈ।ਉਨ੍ਹਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜਾ ਮੁਕਰ ਗਿਆ ਉਹ ਮਰ ਗਿਆ,ਇਸ ਲਈ ਗਿਆਨੀ ਗੁਰਮੁੱਖ ਸਿੰਘ ਨਾ ਸਿਰਫ਼ ਮੁਕਰ ਗਿਆ ਹੈ,ਸਗੋਂ ਮਰ ਵੀ ਗਿਆ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਭਾਈ ਹਿੰਮਤ ਸਿੰਘ ਨੇ ਬਰਗਾੜੀ ਮਾਮਲੇ ‘ਚ ਸੁਖਜਿੰਦਰ ਸਿੰਘ ਰੰਧਾਵਾ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਮੇਰੇ ਤੋਂ ਗ਼ਲਤ ਬਿਆਨ ਵਾਲੇ ਪੱਤਰ ‘ਤੇ ਦਸਤਖਤ ਕਰਵਾ ਲਏ ਸਨ।ਜਿਸ ਬਾਰੇ ਭਾਈ ਹਿੰਮਤ ਸਿੰਘ ਨੇ ਮੀਡੀਆ ਸਾਹਮਣੇ ਖੁਲਾਸਾ ਕੀਤਾ ਸੀ।ਜਿਸ ਤੋਂ ਦੁਖੀ ਹੋ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਜਿਹੀ ਘਟੀਆ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ।

ਰੰਧਾਵਾ ਦੇ ਇਸ ਵਿਵਾਦਗ੍ਰਸ਼ਤ ਬਿਆਨ ਤੋਂ ਬਾਅਦ ਸਿੱਖ ਜੱਥੇਬੰਦੀਆਂ ਵਲੋਂ ਜਿਥੇ ਸੁਖਜਿੰਦਰ ਰੰਧਾਵਾ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ,ਉਥੇ ਹੀ ਸ੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜਿੰਨਾ ਸਮਾਂ ਪੰਜਾਬ ਸਰਕਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਅਸਤੀਫ਼ਾ ਨਹੀਂ ਲੈਂਦੀ,ਉਨ੍ਹਾਂ ਸਮਾਂ ਉਹ ਵਿਧਾਨ ਸਭਾ ਦਾ ਸੈਸ਼ਨ ਨਹੀਂ ਚਲਣ ਦੇਣਗੇ।

-PTCNews