ਚੰਡੀਗੜ੍ਹ ਪੁਲਿਸ ਨੇ ਡਕੈਤੀ ਦੀਆਂ ਵਾਰਦਾਤਾਂ ਕਰਨ ਵਾਲੇ 7 ਮੁਲਜ਼ਮ ਕੀਤੇ ਕਾਬੂ, ਕਈ ਵਾਹਨ ਕੀਤੇ ਬਰਾਮਦ

Chd

ਚੰਡੀਗੜ੍ਹ ਪੁਲਿਸ ਨੇ ਡਕੈਤੀ ਦੀਆਂ ਵਾਰਦਾਤਾਂ ਕਰਨ ਵਾਲੇ 7 ਮੁਲਜ਼ਮ ਕੀਤੇ ਕਾਬੂ, ਕਈ ਵਾਹਨ ਕੀਤੇ ਬਰਾਮਦ,ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਇਹਨਾਂ ਕੋਲੋਂ 30 ਦੇ ਕਰੀਬ ਮੋਟਰਸਾਇਕਲ ਸਮੇਤ 34 ਵਾਹਨ ਬਰਾਮਦ ਕੀਤੇ ਹਨ।

Chd ਐਸਐਸਪੀ ਚੰਡੀਗੜ੍ਹ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁੱਛ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚੋਂ 70 ਵਾਹਨ ਚੋਰੀ ਕੀਤੇ ਹਨ। ਮੁਲਜ਼ਮ ਲੱਖਾਂ ਰੁਪਏ ਦੇ ਵਾਹਨ ਚੋਰੀ ਕਰ ਚੁੱਕੇ ਹਨ।

ਹੋਰ ਪੜ੍ਹੋ: ਫਰੀਦਕੋਟ ‘ਚ ਪ੍ਰਸ਼ਾਸਨ ਸਖ਼ਤ, ਸਿਰਫ 15 ਲੋਕਾਂ ਵਲੋਂ ਵੇਚੇ ਜਾਣਗੇ ਪਟਾਕੇ !

ਉਹਨਾਂ ਕਿਹਾ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦਾ ਜੁਗਾੜ ਕਰਨ ਲਈ ਚੋਰੀਆਂ ਕਰਦੇ ਸਨ। ਮੁਲਜ਼ਮ ਬੜੀ ਚਲਾਕੀ ਨਾਲ ਚੋਰੀ ਕੀਤੇ ਵਾਹਨ ਮਾਸੂਮ ਲੋਕਾਂ ਨੂੰ ਨਾਟਕੀ ਢੰਗ ਨਾਲ ਵੇਚ ਦਿੰਦੇ ਸਨ ਅਤੇ ਐਨ ਓ ਸੀ ਕਰਵਾ ਕੇ ਦੇਣ ਦਾ ਝੂਠ ਵੀ ਬੋਲਦੇ ਸਨ।

Chd ਫਿਲਹਾਲ ਪੁਲੀਸ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਅਨੁਸਾਰ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

-PTC News