ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ 19 ਸਾਲ ਦੀ ਕੁੜੀ ਨੇ ਜਹਾਜ਼ 'ਚੋਂ 5 ਹਜ਼ਾਰ ਫੁੱਟ ਉਪਰ ਤੋਂ ਮਾਰੀ ਛਾਲ

By Shanker Badra - August 02, 2019 3:08 pm

ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ 19 ਸਾਲ ਦੀ ਕੁੜੀ ਨੇ ਜਹਾਜ਼ 'ਚੋਂ 5 ਹਜ਼ਾਰ ਫੁੱਟ ਉਪਰ ਤੋਂ ਮਾਰੀ ਛਾਲ:ਬ੍ਰਿਟੇਨ : ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ 19 ਸਾਲ ਦੀ ਐਲਾਨਾਂ ਕਟਲੈਂਡ ਆਪਣੀ ਰਿਸਰਚ ਲਈ ਅਫਰੀਕਾ ਦੇ ਮੈਡਾਗਾਸਕਰ ਆਈਲੈਂਡ ਉੱਤੇ ਫੀਲਡ ਟ੍ਰਿਪ ਲਈ ਗਈ ਸੀ ਪਰ ਵਾਪਸੀ ਦੇ ਦੌਰਾਨ ਅਚਾਨਕ ਉਨ੍ਹਾਂ ਨੂੰ ਪੈਰਨੋਆ ਅਟੈਕ ਹੋਣ ਲਗਾ ਅਤੇ ਉਸ ਨੇ 5000 ਫੁੱਟ ਦੀ ਉਚਾਈ ਉੱਤੇ ਪਲੇਨ ਤੋਂ ਛਾਲ ਮਾਰ ਦਿੱਤੀ।

Cambridge student leapt to her death from plane in Madagascar ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ 19 ਸਾਲ ਦੀ ਕੁੜੀ ਨੇ ਜਹਾਜ਼ 'ਚੋਂ 5 ਹਜ਼ਾਰ ਫੁੱਟ ਉਪਰ ਤੋਂ ਮਾਰੀ ਛਾਲ

ਇਸ ਦੌਰਾਨ ਉਨ੍ਹਾਂ ਦੀ ਸਹੇਲੀ ਵੀ ਉਨ੍ਹਾਂ ਦੇ ਨਾਲ ਸੀ ਅਤੇ ਉਨ੍ਹਾਂ ਨੇ ਪਾਇਲਟ ਦੀ ਮਦਦ ਨਾਲ ਉਨ੍ਹਾਂ ਨੂੰ ਫੜ੍ਹਨ ਦੀ ਪੂਰੀ ਕੋਸ਼ਿਸ਼ ਵੀ ਕੀਤੀ ਪਰ ਐਲਾਨਾਂ ਨੇ ਖੁਦ ਨੂੰ ਛੁਡਾ ਕੇ ਜਹਾਜ਼ ਵਿਚੋਂ ਛਾਲ ਮਾਰ ਦਿੱਤੀ। ਇਸ ਜਹਾਜ਼ ਵਿੱਚ ਐਲਾਨਾਂ ਸਮੇਤ 3 ਲੋਕ ਮੌਜੂਦ ਸਨ ,ਜਿਸ ਵਿੱਚ ਉਨ੍ਹਾਂ ਦੀ ਸਹੇਲੀ ਅਤੇ ਪਾਇਲਟ ਵੀ ਸ਼ਾਮਿਲ ਹੈ।ਇਹ ਇੱਕ ਲਾਇਟ ਪਲੇਨ ਸੀ ।

Cambridge student leapt to her death from plane in Madagascar ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ 19 ਸਾਲ ਦੀ ਕੁੜੀ ਨੇ ਜਹਾਜ਼ 'ਚੋਂ 5 ਹਜ਼ਾਰ ਫੁੱਟ ਉਪਰ ਤੋਂ ਮਾਰੀ ਛਾਲ

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਐਲਾਨਾ ਨੇ ਇਹ ਟ੍ਰਿਪ ਖੁਦ ਫੰਡ ਕੀਤੀ ਸੀ ਪਰ ਇਸ ਟ੍ਰਿਪ ਦੇ ਫ਼ੇਲ ਹੋਣ ਕਾਰਨ ਉਹ ਕਾਫੀ ਨਿਰਾਸ਼ ਸੀ। ਪੁਲਿਸ ਨੇ ਉਨ੍ਹਾਂ ਦੀ ਸੁਸਾਈਡ ਦੀ ਕੋਸ਼ਿਸ਼ ਨੂੰ ਦਿਖਾਉਂਦੇ ਹੋਏ ਇੱਕ ਤਸਵੀਰ ਵੀ ਜਾਰੀ ਕੀਤੀ ਹੈ।

Cambridge student leapt to her death from plane in Madagascar ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ 19 ਸਾਲ ਦੀ ਕੁੜੀ ਨੇ ਜਹਾਜ਼ 'ਚੋਂ 5 ਹਜ਼ਾਰ ਫੁੱਟ ਉਪਰ ਤੋਂ ਮਾਰੀ ਛਾਲ

ਇਸ ਘਟਨਾ ਨਾਲ ਕੁੜੀ ਦੇ ਮਾਤੇ ਪਿਤਾ ਕਾਫ਼ੀ ਪਰੇਸ਼ਾਨ ਹਨ। ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸ਼ਾਇਦ ਆਪਣੀ ਧੀ ਦੀ ਲਾਸ਼ ਤਾਂ ਕਦੇ ਨਹੀਂ ਮਿਲ ਸਕਦੀ ਕਿਉਂਕਿ ਜਿਸ ਇਲਾਕੇ ਵਿੱਚ ਐਲਾਨਾਂ ਨੇ ਛਾਲ ਮਾਰੀ ਹੈ ,ਉਹ ਜੰਗਲੀ ਜਾਨਵਰਾਂ ਨਾਲ ਘਿਰਿਆ ਹੋਇਆ ਹੈ ਅਤੇ ਅਜਿਹੇ ਵਿੱਚ ਲਾਸ਼ ਦਾ ਮਿਲਣਾ ਲਗਭਗ ਅਸੰਭਵ ਹੈ।
-PTCNews

adv-img
adv-img