ਮੁੱਖ ਖਬਰਾਂ

ਹਰਿਆਣਾ 'ਚ ਹੋ ਸਕਦੀ ਹੈ ਹੋਰ ਸਖ਼ਤੀ ਗ੍ਰਹਿ ਮੰਤਰੀ ਦੇ ਵੱਡੇ ਬਿਆਨ ਨੇ ਦਿੱਤਾ ਸੰਕੇਤ

By Jagroop Kaur -- April 16, 2021 2:08 pm -- Updated:April 16, 2021 2:12 pm

ਦੇਸ਼ ਵਿਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ , ਜਿਸ ਦੇ ਹਾਲ ਲਈ ਸਰਕਾਰਾਂ ਆਪੋ ਆਪਣੇ ਜ਼ੋਰ 'ਤੇ ਲੱਗਿਆਂ ਹੋਈਆਂ ਹਨ ਕਿ ਕਿਸੇ ਵੀ ਤਰ੍ਹਾਂ ਇਸ ਲਾਗ ਤੋਂ ਰਾਹਤ ਪੈ ਜਾਵੇ , ਜਿਥੇ ਇਸ ਦੀ ਵੈਕਸੀਨ ਹੈ ਉਥੇ ਹੀ ਇਸ ਦੇ ਲਈ ਸਖਤੀ ਵੀ ਵਰਤੀ ਜਾ ਰਹੀ ਹੈ , ਹਾਲ ਹੀ ਦੇ ਦਿਨਾਂ 'ਚ ਜਿਥੇ ਕੋਰੋਨਾ ਦਾ ਕਹਿਰ ਦੇਸ਼ ਵਿਚ ਹੈ ਉਥੇ ਹੀ ਹਰਿਆਣਾ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਕਾਰਨ ਨਿਯਮ ਹੋਰ ਸਖ਼ਤ ਬਣਾਉਣ ਲਈ ਗਾਈਡਲਾਈਨਜ਼ ਦਾ ਐਲਾਨ ਕੀਤਾ ਗਿਆ ਹੈ।Can face people's anger, can't see piles of bodies...': Haryana health minister Anil Vij on fresh Covid curbs | Hindustan Times

Read More : ਕਿਸਾਨਾਂ ਦੇ ਤੰਬੂਆਂ ‘ਚ ਲੱਗੀ ਭਿਆਨਕ ਅੱਗ, ਸਾਜਿਸ਼ ਦਾ ਜਤਾਇਆ ਜਾ...

ਨਵੀਆਂ ਗਾਈਡਲਾਈਨਜ਼ ਦੇ ਕੁਝ ਘੰਟੇ ਬਾਅਦ ਹੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅਸੀਂ ਲੋਕਾਂ ਦੀ ਨਰਾਜ਼ਗੀ ਤਾਂ ਝੱਲ ਸਕਦੇ ਹਾਂ ਪਰ ਲਾਸ਼ਾਂ ਦੇ ਢੇਰ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕੋਵਿਡ ਦੇ ਪ੍ਰੋਟੋਕੋਲਸ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ।

ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ ‘ਚ ਅੱਜ ਤੋਂ 15 ਦਿਨਾਂ ਲਈ ਲੱਗਿਆ ਲਾਕਡਾਊਨ ਵਰਗਾ ਕਰਫ਼ਿਊ

ਅਨਿਲ ਵਿੱਜ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਲਾਗ 'ਤੇ ਰੋਕ ਲਾਉਣ ਦੇ ਦੋ ਤਰੀਕੇ ਹਨ। ਕੋਵਿਡ ਨੂੰ ਕੰਟਰੋਲ ਕਰਨ ਦਾ ਇਕ ਉਪਾਅ ਲੌਕਡਾਊਨ ਹੈ ਜੋ ਵਿਵਹਾਰਕ ਨਹੀਂ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਜੀਵਨ ਚੱਲਦਾ ਰਹੇ ਤੇ ਉਹ ਸੇਫ ਵੀ ਰਹਿਣ।ਦੂਜਾ ਉਪਾਅ ਸਾਰੀਆਂ ਗਾਈਡਲਾਈਨਜ਼ ਦਾ ਪਾਲਣ ਕਰਨਾ ਹੈ। ਮੈਂ ਅਫਸਰਾਂ ਨੂੰ ਕਿਹਾ ਹੈ ਕਿ ਕੋਵਿਡ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਬੇਸ਼ੱਕ ਇਸ ਨਾਲ ਲੋਕ ਨਰਾਜ਼ ਹੀ ਕਿਉਂ ਨਾ ਹੋਣ। ਅਸੀਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਤਾਂ ਕਰ ਸਕਦੇ ਹਾਂ ਪਰ ਲਾਸ਼ਾਂ ਦੇ ਢੇਰ ਨਹੀਂ ਦੇਖ ਸਕਦੇ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਿਸਾਨਾਂ ਧਰਨਾ ਖਤਮ ਕਰਨ ਦੀ ਕੀਤੀ ਅਪੀਲ

ਕਿਸਾਨਾਂ ਦੇ ਨਾਲ ਸਰਕਾਰ ਦਾ ਵਫਦ ਮੁਲਾਕਾਤ ਕਰਕੇ ਧਰਨਾ ਚੁੱਕਣ ਦੀ ਕਰ ਸਕਦਾ ਹੈ ਅਪੀਲ

ਕਿਸਾਨਾਂ ਵਲੋਂ ਮਨਾ ਕਰਨ ਤੇ ਪੁਲਿਸ ਬਲ ਦਾ ਪ੍ਰਯੋਗ ਕਰ ਸਕਦੀ ਹੈ ਸਰਕਾਰ

Haryana health minister Anil Vij

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਈਆਂ ਗਾਈਡ ਲਾਈਨਜ਼ ਦੇ ਤਹਿਤ ਹਰਿਆਣਾ ਨੇ ਆਊਟਡੋਰ ਤੇ ਇਨਡੋਰ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੰਖਿਆ ਹੋਰ ਘੱਟ ਕਰ ਦਿੱਤੀ। ਸਰਕਾਰ ਦੇ ਇਕ ਅਧਿਕਾਰਤ ਬੁਲਾਰੇ ਦੇ ਮੁਤਾਬਕ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਤੋਂ 200 ਤੋਂ ਜ਼ਿਆਦਾ ਲੋਕ ਜਨਤਕ ਪ੍ਰੋਗਰਾਮ ਦੌਰਾਨ ਓਪਨ ਸਪੇਸ 'ਚ ਇਕੱਠੇ ਨਹੀਂ ਹੋ ਪਾਉਣਗੇ ਤੇ ਇਨਡੋਰ ਪ੍ਰੋਗਰਾਮ 'ਚ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤਰ੍ਹਾਂ ਅੰਤਿਮ ਸੰਸਕਾਰ 'ਚ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਪਾਉਣਗੇ।
  • Share