Sat, Apr 20, 2024
Whatsapp

ਕੈਨੇਡਾ ਪਾਰਲੀਮੈਂਟ 'ਚ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਉੱਠੀ ਮੰਗ, ਮੰਗ ਮੰਨੀ ਜਾਣ 'ਤੇ ਕੈਨੇਡਾ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਯਾਤਰੀ

Written by  Jashan A -- May 26th 2019 07:00 PM -- Updated: May 26th 2019 07:03 PM
ਕੈਨੇਡਾ ਪਾਰਲੀਮੈਂਟ 'ਚ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਉੱਠੀ ਮੰਗ, ਮੰਗ ਮੰਨੀ ਜਾਣ 'ਤੇ ਕੈਨੇਡਾ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਯਾਤਰੀ

ਕੈਨੇਡਾ ਪਾਰਲੀਮੈਂਟ 'ਚ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਉੱਠੀ ਮੰਗ, ਮੰਗ ਮੰਨੀ ਜਾਣ 'ਤੇ ਕੈਨੇਡਾ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਯਾਤਰੀ

ਕੈਨੇਡਾ ਪਾਰਲੀਮੈਂਟ 'ਚ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਉੱਠੀ ਮੰਗ, ਮੰਗ ਮੰਨੀ ਜਾਣ 'ਤੇ ਕੈਨੇਡਾ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਯਾਤਰੀ,ਕੈਨੇਡਾ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ, ਕੈਨੇਡੀਅਨ ਪਾਰਲੀਮੈਂਟ 'ਚ ਕਨੈਡਾ ਦੇ ਟਰਾਂਟੋ ਅਤੇ ਵੈਨਕੁਵਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਵਾਸਤੇ ਮੰਗ ਉੱਠੀ ਹੈ। ਜਿਸ ਦੌਰਾਨ ਕੈਨੇਡਾ 'ਚ ਵਸਦੇ ਸ਼ਰਧਾਲੂ ਹੁਣ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣਗੇ। [caption id="attachment_300227" align="aligncenter" width="300"]asr ਕੈਨੇਡਾ ਪਾਰਲੀਮੈਂਟ 'ਚ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਉੱਠੀ ਮੰਗ, ਮੰਗ ਮੰਨੀ ਜਾਣ 'ਤੇ ਕੈਨੇਡਾ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਯਾਤਰੀ[/caption] ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਮਾਨਯੋਗ ਰੂਬੀ ਸਹੋਤਾ ਵੱਲੋਂ ਆਪਣੇ ਸਰਕਾਰ ਨੂੰ ਇਸ ਦੀ ਵਕਾਲਤ ਕਰਨ ਲਈ ਕੈਨੇਡੀਅਨ ਪਾਰਲੀਮੈਂਟ ਵਿੱਚ ਪਟੀਸ਼ਨ ਦਾਖ਼ਲ ਕਰਨ ਲਈ ਫਲਾਈ ਅੰਮ੍ਰਿਤਸਰ ਮੁਹਿੰਮ ਵੱਲੋਂ ਧੰਨਵਾਦ ਕੀਤਾ ਗਿਆ ਹੈ। [caption id="attachment_300228" align="aligncenter" width="300"]asr ਕੈਨੇਡਾ ਪਾਰਲੀਮੈਂਟ 'ਚ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਉੱਠੀ ਮੰਗ, ਮੰਗ ਮੰਨੀ ਜਾਣ 'ਤੇ ਕੈਨੇਡਾ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਯਾਤਰੀ[/caption] ਐਮ ਪੀ ਸਹੋਤਾ ਨੇ ਇਸ ਸੰਬੰਧੀ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਵੀ ਇੱਕ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਇਨ੍ਹਾਂ ਉਡਾਣਾਂ ਦੀ ਲੋੜ ਤੋਂ ਜਾਣੂ ਕਰਵਾਇਆ ਸੀ। ਹੋਰ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜੁਲਾਈ ਨੂੰ ਪੰਜਾਬ ‘ਚ ਤਿੰਨ ਸੂਬਿਆਂ ਦੀ ਕਿਸਾਨ ਰੈਲੀ ਨੂੰ ਸੰਬੋਧਨ ਕਰਨ ਲਈ ਆਉਣਗੇ ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਅੰਮ੍ਰਿਤਸਰ ਫੇਰੀ ਸਮੇਂ ਇਹਨਾਂ ਉਡਾਣਾਂ ਨੂੰ ਸ਼ੁਰੂ ਕਰਵਾਉਣ ਲਈ ਮੰਗ ਉੱਠੀ ਸੀ। ਇਸ ਮੌਕੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਕੈਨੇਡੀਅਨ ਪਾਰਲੀਮੈਂਟ ਮੈਂਬਰ ਮਾਣਯੋਗ ਸੁਖ ਧਾਲੀਵਾਲ ਤੇ ਰਣਦੀਪ ਸਰਾਇ ਨਾਲ ਮੀਟਿੰਗ ਕੀਤੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਇਸ ਮਸਲੇ ਲਈ ਏਅਰ ਕੈਨੇਡਾ ਨਾਲ ਗੱਲਬਾਤ ਕਰਨਗੇ। [caption id="attachment_300226" align="aligncenter" width="300"]asr ਕੈਨੇਡਾ ਪਾਰਲੀਮੈਂਟ 'ਚ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਉੱਠੀ ਮੰਗ, ਮੰਗ ਮੰਨੀ ਜਾਣ 'ਤੇ ਕੈਨੇਡਾ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਸਕਣਗੇ ਯਾਤਰੀ[/caption] ਜ਼ਿਕਰਯੋਗ ਹੈ ਕਿ ਸਿੱਧੀਆਂ ਉਡਾਣਾਂ ਨਾਲ ਪੰਜਾਬ ਤੋਂ ਤਾਜ਼ੀਆਂ ਸਬਜ਼ੀਆਂ, ਫ਼ਲ ਆਦਿ ਇੰਗਲੈਂਡ ਕੈਨੇਡਾ ਤੇ ਹੋਰ ਮੁਲਕਾਂ ਨੂੰ ਜਾ ਸਕਦੇ ਹਨ , ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਸੁਧਰ ਸਕਦੀ ਹੈ। -PTC News


Top News view more...

Latest News view more...