ਕੈਨੇਡਾ ਦੇ ਬਰੈਂਪਟਨ ਤੋਂ ਇੱਕ ਮੰਤਰੀ ਨੂੰ ਇਹ ਮਾੜੀ ਆਦਤ ਪਈ ਮਹਿੰਗੀ ,ਛੱਡਣੀ ਪਈ MP ਦੀ ਕੁਰਸੀ

Canada Brampton Liberal MP Raj Grewal Resignation

ਕੈਨੇਡਾ ਦੇ ਬਰੈਂਪਟਨ ਤੋਂ ਇੱਕ ਮੰਤਰੀ ਨੂੰ ਇਹ ਮਾੜੀ ਆਦਤ ਪਈ ਮਹਿੰਗੀ ,ਛੱਡਣੀ ਪਈ MP ਦੀ ਕੁਰਸੀ:ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਅਸਤੀਫ਼ਾ ਦੇ ਦਿੱਤਾ ਹੈ।ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਕਾਰਨ ਆਪਣੀ ਖ਼ਰਾਬ ਸਿਹਤ ਤੇ ਨਿੱਜੀ ਕਾਰਨ ਦੱਸਿਆ ਸੀ।ਹੁਣ ਸਿਆਸੀ ਗਲਿਆਰਿਆਂ ‘ਚ ਇਹ ਚਰਚਾ ਹੈ ਕਿ ਗਰੇਵਾਲ ਨੂੰ ਆਪਣਾ ਅਸਤੀਫ਼ਾ ਜੂਆ ਖੇਡਣ ਦੀ ਆਦਤ ਕਰਕੇ ਦੇਣਾ ਪਿਆ ਹੈ।Canada Brampton Liberal MP Raj Grewal Resignationਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜ਼ਿਆਦਾ ਜੂਆ ਖੇਡਣ ਕਰਕੇ ਗਰੇਵਾਲ ‘ਤੇ ਕਾਫ਼ੀ ਕਰਜ਼ਾ ਸੀ,ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗਾ ਸੀ।ਇਸ ਲਤ ਤੋਂ ਛੁਟਕਾਰਾ ਪਾਉਣ ਲਈ ਰਾਜ ਗਰੇਵਾਲ ਆਪਣਾ ਇਲਾਜ ਕਰਵਾ ਰਿਹਾ ਹੈ।ਗਰੇਵਾਲ ਨੇ ਆਪਣੀ ਗ੍ਰਹਿਸਥੀ ਜੀਵਨ ਵੀ ਕੁੱਝ ਹੀ ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ।Canada Brampton Liberal MP Raj Grewal Resignationਜ਼ਿਕਰਯੋਗ ਹੈ ਕਿ ਰਾਜ ਗਰੇਵਾਲ ਨੇ ਆਪਣੀ ਸਿਆਸੀ ਪਾਰੀ ਮਹਿਜ 2015 ‘ਚ ਬਰੈਂਪਟਨ ਦੇ ਪੂਰਬੀ ਇਲਾਕੇ ਚੋਂ ਸੰਸਦ ਮੈਂਬਰ ਬਣ ਕੇ ਸ਼ੁਰੂ ਕੀਤੀ ਸੀ।ਗਰੇਵਾਲ ਦੇ ਇਸ ਫ਼ੈਸਲੇ ਨੇ ਨੇ ਇੱਕ ਵਾਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਜਦਕਿ ਲਿਬਰਲ ਪਾਰਟੀ ਗਰੇਵਾਲ ਨੂੰ 2019 ਦੀਆਂ ਚੋਣਾਂ ਲਈ ਨਾਮਜ਼ਦ ਵੀ ਕਰ ਚੁੱਕੀ ਹੈ।
-PTCNews