Sat, Apr 20, 2024
Whatsapp

ਕੈਨੇਡਾ 'ਚ ਲਗਾਤਾਰ ਵੱਧ ਰਹੀਆਂ ਚੋਰੀਆਂ ਨੂੰ ਲੈ ਕੇ ਪੁਲਿਸ ਨੇ ਦਿੱਤੀ ਇਹ ਸਲਾਹ!

Written by  Joshi -- September 17th 2018 02:28 PM -- Updated: September 17th 2018 02:36 PM
ਕੈਨੇਡਾ 'ਚ ਲਗਾਤਾਰ ਵੱਧ ਰਹੀਆਂ ਚੋਰੀਆਂ ਨੂੰ ਲੈ ਕੇ ਪੁਲਿਸ ਨੇ ਦਿੱਤੀ ਇਹ ਸਲਾਹ!

ਕੈਨੇਡਾ 'ਚ ਲਗਾਤਾਰ ਵੱਧ ਰਹੀਆਂ ਚੋਰੀਆਂ ਨੂੰ ਲੈ ਕੇ ਪੁਲਿਸ ਨੇ ਦਿੱਤੀ ਇਹ ਸਲਾਹ!

Canada Break & Enters: ਕੈਨੇਡਾ 'ਚ ਲਗਾਤਾਰ ਵੱਧ ਰਹੀਆਂ ਚੋਰੀਆਂ ਨੂੰ ਲੈ ਕੇ ਪੁਲਿਸ ਨੇ ਦਿੱਤੀ ਇਹ ਸਲਾਹ! ਕੈਨੇਡਾ ਵੈਸੇ ਤਾਂ ਸੁਰੱਖਿਅਤ ਦੇਸ਼ ਮੰਨਿਆ ਜਾਂਦਾ ਹੈ ਅਤੇ ਹਰ ਪੱਖ ਤੋਂ ਇਸਦੀ ਵਾਹ ਵਾਹੀ ਵੀ ਬਹੁਤ ਹੁੰਦੀ ਹੈ,ਪਰ  ਪਿਛਲੇ ਕੁਝ ਸਮੇਂ ਤੋਂ ਇਸ ਮੁਲਕ 'ਚ ਵੀ ਹਿੰਸਕ ਘਟਨਾਵਾਂ ਅਤੇ ਹੋਰ ਚੋਰੀਆਂ ਜਾਂ ਡਕੈਤੀ ਦੀ ਦਰ 'ਚ ਵਾਧਾ ਹੋਇਆ ਹੈ। ਅਜਿਹੇ 'ਚ ਦੇਸ਼ ਦੀ ਪੁਲਿਸ ਸਤਰਕ ਹੋ ਗਈ ਹੈ ਅਤੇ ਉਹਨਾਂ ਨੇ ਲੋਕਾਂ ਤੋਂ ਮਦਦ ਅਤੇ ਸਹਿਯੋਗ ਦੀ ਵੀ ਅਪੀਲ ਕੀਤੀ ਹੈ। 11 ਡਵੀਜ਼ਨ ਕ੍ਰਾਈਮਿਨਲ ਇਨਵੈਸਟੀਗੇਸ਼ਨ ਬਿਊਰੋ ਤੋਂ ਪੀਲ- ਖੇਤਰ ਦੀ ਜਨਤਾ ਤੋਂ ਇੱਕ ਅਜਿਹੇ ਵਿਅਕਤੀ ਦੀ ਭਾਲ ਲਈ ਮਦਦ ਮੰਗ ਰਿਹਾ ਹੈ, ਜਿਸ 'ਤੇ ਕਿ 5 ਤੋਂ ਜ਼ਿਆਦਾ ਚੋਰੀਆਂ ਦੇ ਇਲਜ਼ਾਮ ਹਨ। ਸਿਤੰਬਰ ਮਹੀਨੇ ਦੇ ਦੌਰਾਨ, ਅਧਿਕਾਰੀਆਂ ਨੂੰ ਕਈ ਚੋਰੀ ਦੀਆਂ ਸ਼ਿਕਾਇਤਾਂ ਮਿਲੀਆਂ ਅਤੇ ਇਹ ਸਭ ਕੁਝ ਮਿਸੀਸਾਗਾ ਸ਼ਹਿਰ ਵਿੱਚ ਰਾਤ ਸਮੇਂ ਦੌਰਾਨ ਵਾਪਰਿਆ ਸੀ। ਇਲਾਕੇ ਵਿਚ ਨਿਗਰਾਨੀ ਫਿਊਟੇਜ ਦੀ ਸਮੀਖਿਆ ਕਰਨ ਤੋਂ ਬਾਅਦ, ਜਾਂਚਕਾਰਾਂ ਨੇ ਹੈਮਿਲਟਨ ਦੇ ਇਕ ੨੨ ਸਾਲ ਦੇ ਵਿਅਕਤੀ, ਕੁਇਂਸੀ ਫ੍ਰਾਂਸਿਸ ਦੀ ਪਛਾਣ ਕੀਤੀ ਹੈ, ਜਿਸਦਾ ਕਿ ਘਟਨਾਵਾਂ 'ਚ ਹੱਥ ਹੋਣ ਦੀ ਗੱਲ ਕਹੀ ਜਾ ਰਹੀ ਹੈ। ਸ਼ਨੀਵਾਰ, ੧੫ ਸਤੰਬਰ, ੨੦੧੮ ਨੂੰ, ਕੁਇੰਸੀ ਫ੍ਰਾਂਸਿਸ ਨੂੰ ਗ੍ਰਿਫਤਾਰ ਕਰਨ ਦਾ ਵਾਰੰਟ ਜਾਰੀ ਕੀਤਾ ਗਿਆ ਸੀ।ਦੋਸ਼ੀ 'ਤੇ ਪ੍ਰੋਬੇਸ਼ਨ ਆਰਡਰ ਦੀ ਉਲੰਘਣਾ ਅਤੇ ੫੦੦੦ ਡਾਲਰ ਦੀ ਚੋਰੀ ਕਰਨ ਦੇ ਇਲਜ਼ਾਮ ਹਨ। ਪੀਲ ਖੇਤਰੀ ਪੁਲਿਸ ਜਨਤਾ ਨੂੰ ਰਿਹਾਇਸ਼ੀ ਬ੍ਰੇਕਾਂ ਵਿੱਚ ਵਾਧੇ ਬਾਰੇ ਜਾਣੂ ਕਰਵਾਉਣਾ ਚਾਹੁੰਦੀ ਹੈ ਅਤੇ ਜੋ ਵਾਪਰ ਰਹੀਆਂ ਹਨ. ਇਸ ਸਮੱਸਿਆ ਨੂੰ ਲੈ ਕੇ ਪੁਲਿਸ ਵੱਲੋਂ ਲੋਕਾਂ ਨੂੰ ਹੇਠ ਲਿਖੇ ਸੁਝਾਅ ਦਿੱਤੇ ਗਏ ਹਨ:  ਜੇ ਤੁਸੀਂ ਆਪਣੇ ਆਂਢ-ਗੁਆਂਢ ਵਿਚ ਕਿਸੇ ਸ਼ੱਕੀ ਨੂੰ ਦੇਖਦੇ ਹੋ ਤਾਂ ਪੀਲ ਰੀਜਨਲ ਪੁਲਿਸ ਨਾਲ ਸੰਪਰਕ ਕਰੋ ਅਤੇ ਹੋਰ ਸੁਝਾਵਾਂ 'ਤੇ ਗੌਰ ਕਰੋ: ਆਪਣੇ ਗੁਆਂਢੀਆਂ ਨੂੰ ਜਾਣੋ; ਅਤੇ ਮੇਲ ਜੋਲ ਰੱਖ ਤਾਂ ਜੋ ਮੁਸੀਬਤ ਸਮੇਂ ਤੁਸੀਂ ਮਦਦ ਮੰਗ ਸਕੋ ਯਕੀਨੀ ਬਣਾਓ ਕਿ ਤੁਹਾਡੇ ਘਰ ਅਤੇ ਵਾਹਨਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਲਾਕ ਹਨ; ਬਾਹਰਲੀਆਂ ਅਤੇ ਅੰਦਰੂਨੀ ਲਾਈਟਾਂ 'ਤੇ ਟਾਈਮਰ ਲਗਵਾਓ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਘਰ ਤੋਂ ਦੂਰ ਦੇਖਣ ਲਈ ਸਾਫ ਰਾਹ ਹੈ ਤਾਂ ਜੋ ਤੁਸੀਂ ਦੂਰੋਂ ਆਉਂਦੇ ਕਿਸੇ ਵੀ ਸ਼ੱਕੀ ਨੂੰ ਪਛਾਣ ਸਕੋ ਜਾਂ ਭਿਣਕ ਲੈ ਸਕੋ। —PTC News


  • Tags

Top News view more...

Latest News view more...