Advertisment

ਸਰੀ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ

author-image
Shanker Badra
New Update
ਸਰੀ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ
Advertisment
ਸਰੀ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ:ਕੈਨੇਡਾ 'ਚ ਆਏ ਦਿਨ ਗੋਲੀਬਾਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ,ਜਿਨ੍ਹਾਂ 'ਚ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।ਹੁਣ ਕੈਨੇਡਾ ਦੇ ਸ਼ਹਿਰ ਸਰੀ 'ਚ ਇੱਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਹੈ। ਗੋਲੀਆਂ ਨਾਲ ਭੁੰਨੇ ਪੰਜਾਬੀ ਨੌਜਵਾਨ ਨੂੰ ਐਂਬੂਲੈਂਸ 'ਚ ਹਸਪਤਾਲ ਲਈ ਭੇਜਿਆ ਗਿਆ ਪਰ ਨੌਜਵਾਨ ਨੇ ਪਹਿਲਾਂ ਹੀ ਦਮ ਤੋੜ ਦਿੱਤਾ।ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਸੁਮੀਤ ਸਿੰਘ ਰੰਧਾਵਾ ਵਜੋਂ ਹੋਈ ਹੈ।ਇਹ ਘਟਨਾ ਸਰੀ ਦੀ 130 ਸਟਰੀਟ 'ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ ਸੁਮੀਤ ਸਿੰਘ ਰੰਧਾਵਾ ਦੀ ਉਸਦੇ ਜਨਮ ਦਿਨ ਵਾਲੇ ਦਿਨ ਹੱਤਿਆ ਕਰ ਦਿੱਤੀ ਗਈ ਹੈ।ਜਦੋਂ ਪੁਲਿਸ ਅਧਿਕਾਰੀ ਇਸ ਘਟਨਾ ਵਾਲੀ ਸਥਾਨ 'ਤੇ ਪਹੁੰਚੇ ਤਾਂ ਹਮਲਾਵਰ ਦੌੜ ਚੁੱਕੇ ਸਨ।ਪੁਲੀਸ ਦੇ ਅਧਿਕਾਰੀਆਂ ਅਨੁਸਾਰ ਇਹ ਗੈਂਗਵਾਰ ਦਾ ਨਤੀਜਾ ਜਾਪ ਰਿਹਾ ਹੈ ਪਰ ਕਤਲ ਦੇ ਮੁੱਖ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।ਫਿਲਹਾਲ ਪੁਲੀਸ ਘਟਨਾ ਵਾਲੇ ਸਥਾਨ 'ਤੇ ਸਬੂਤਾਂ ਦੀ ਤਲਾਸ਼ ਵਿਚ ਹੈ। -PTCNews-
latest-news surrey-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment