ਕੈਨੇਡਾ ਦੇ ਐਡਮੈਂਟਨ ਵਿੱਚ ਹੋਇਆ ਹਮਲਾ ਅੱਤਵਾਦੀ ਹਮਲਾ ਕਰਾਰ

Canada Edmonton terror attack: ਕੈਨੇਡਾ ਦੇ ਐਡਮੈਂਟਨ ਵਿੱਚ ਹੋਇਆ ਅੱਤਵਾਦੀ ਹਮਲਾ

.@edmontonpolice : Officer injured. Is in stable condition. 815pm. 92st 107a ave. Suspect at large. No mention of ISIS flag. @ctvedmontonpic.twitter.com/jj5Yq2pAmj

— Sean Amato (@JSJamato) October 1, 2017

ਕੈਨੇਡਾ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਹਮਲਾਵਰ ਵੱਲੋਂ ਇੱਕ ਪੁਲਿਸ ਵਾਲੇ ਨੂੰ ਚਾਕੂ ਮਾਰ ਦਿੱਤਾ ਗਿਆ ਅਤੇ ਪੈਦਲ ਯਾਤਰੀਆਂ ਵੱਲ ਨੂੰ ਅੰਨੇਵਾਹ ਗੱਡੀ ਭਜਾਈ ਗਈ ਸੀ।
Canada Edmonton terror attack: ਕੈਨੇਡਾ ਦੇ ਐਡਮੈਂਟਨ ਵਿੱਚ ਹੋਇਆ ਅੱਤਵਾਦੀ ਹਮਲਾਗਵਾਹਾਂ ਦੇ ਅਨੁਸਾਰ, ਹਮਲਾਵਰ ਕਾਰ ਤੋਂ ਬਾਹਰ ਨਿਕਲਿਆ ਅਤੇ ਉਸਨੇ ਪੁਲਿਸ ਵਾਲੇ ਨੂੰ ਚਾਕੂ ਮਾਰ ਦਿੱਤਾ। ਪੁਲਿਸ ਨੇ ਹਮਲਾਵਰ ਦਾ ਪਿੱਛਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਐਡਮੈਂਟਨ ਦੇ ਭੀੜ ਵਾਲੇ ਇਲਾਕਿਆਂ ‘ਚੋਂ ਨਿਕਲਦਾ ਰਿਹਾ।


ਫਿਰ ਉਸਨੇ ਪੈਦਲ ਯਾਤਰੀਆਂ ‘ਚ ਗੱਡੀ ਮਾਰੀ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਕੈਨੇਡਾ ਪੁਲਿਸ ਇਸ ਹਾਦਸੇ ਨੂੰ ਇੱਕ ਅੱਤਵਾਦੀ ਹਮਲੇ ਦੀ ਤਰ੍ਹਾਂ ਦੇਖ ਰਹੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਅਤੇ ਦੇਸ਼ਵਾਸੀ ਇਹਨਾਂ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਗੇ।

—PTC News