ਕੈਨੇਡਾ ਚੋਣਾਂ ‘ਚ ਇਸ ਵਾਰ 18 ਪੰਜਾਬੀਆਂ ਨੇ ਮਾਰੀਆਂ ਮੱਲਾਂ, ਪੜ੍ਹੋ ਪੂਰੀ ਸੂਚੀ

Canada Election

ਕੈਨੇਡਾ ਚੋਣਾਂ ‘ਚ ਇਸ ਵਾਰ 18 ਪੰਜਾਬੀਆਂ ਨੇ ਮਾਰੀਆਂ ਮੱਲਾਂ, ਪੜ੍ਹੋ ਪੂਰੀ ਸੂਚੀ,ਨਵੀਂ ਦਿੱਲੀ: ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਦੁਬਾਰਾ ਕੈਨੇਡਾ ‘ਚ ਸੱਤਾ ‘ਚ ਵਾਪਸੀ ਕਰਨ ਜਾ ਰਹੇ ਹਨ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਕੈਨੇਡਾ ‘ਚ ਹੋਈਆਂ ਸੰਸਦੀ ਚੋਣਾਂ ‘ਚ ਕੁੱਲ 388 ‘ਚੋਂ 157 ਸੀਟਾਂ ਜਿੱਤ ਲਈਆਂ ਹਨ।

Canada Electionਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪਿਛਲੀ ਸਰਕਾਰ ਵਿਚ 16 ਦੇ ਮੁਕਾਬਲੇ ਇਸ ਵਾਰ 18 ਪੰਜਾਬੀ ਸੰਸਦ ਮੈਂਬਰ ਚੁਣੇ ਗਏ ਹਨ, ਜਿਨ੍ਹਾਂ ਵਿਚੋਂ 5 ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਹਨ।ਇਹਨਾਂ ਪੰਜਾਬੀਆਂ ਨੇ ਜਿੱਤ ਹਾਸਲ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ, ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ।

ਹੋਰ ਪੜ੍ਹੋ: ਕੀ ਤੁਸੀਂ ਕਦੀ ਦੇਖਿਆ ਹੈ ਕੈਨੇਡਾ ‘ਚ ਘੁੰਮਦਾ ਬੈਟਮੈਨ? ਜਾਣੋ, ਕੀ ਹੈ ਇਸਦਾ ਅਸਲੀ ਸੱਚ (ਵੀਡੀਓ)

Canada Electionਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਭਾਵੇਂ ਕਿ ਲਿਬਰਲ ਪਾਰਟੀ ਨੇ 157 ਸੀਟਾਂ ਹਾਸਲ ਕੀਤੀਆਂ ਹਨ ਪਰ ਕੈਨੇਡਾ ਦੇ ਹਾਊਸ ਆਫ ਕਾਮਨਸ ‘ਚ ਬਹੁਮਤ ਲੈਣ ਲਈ 184 ਸੀਟਾਂ ਦੀ ਲੋੜ ਹੈ ਜਿਸ ਕਾਰਨ ਹੁਣ ਜਸਟਿਨ ਟਰੂਡੋ ਗਠਜੋੜ ਵਾਲੀ ਸਰਕਾਰ ਬਣਾਉਣਗੇ।

ਇਹ ਹਨ ਉਹ 18 ਪੰਜਾਬੀ ਜਿਨ੍ਹਾਂ ਨੇ ਕੈਨੇਡਾ ਚੋਣਾਂ ‘ਚ ਮੱਲਾਂ ਮਾਰੀਆਂ ਹਨ:

ਲਿਬਰਲ

1. ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ/ ਬ੍ਰਿਟਿਸ਼ ਕੋਲੰਬੀਆ)
2. ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਬ੍ਰਿਟਿਸ਼ ਕੋਲੰਬੀਆ)
3. ਸੁੱਖ ਧਾਲੀਵਾਲ (ਹਲਕਾ ਸਰੀ ਨਿਊਟਨ/ ਬ੍ਰਿਟਿਸ਼ ਕੋਲੰਬੀਆ)
4. ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ ਓਂਟਾਰੀਓ)
5. ਗਗਨ ਸਿਕੰਦ (ਹਲਕਾ ਮਿਸੀਸਾਗਾ-ਸਟਰੀਟਸਵਿਲ/ ਓਂਟਾਰੀਓ)
6. ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ)
7. ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓਂਟਾਰੀਓ)
8. ਕਮਲ ਖਹਿਰਾ (ਹਲਕਾ ਬਰੈਂਪਟਨ ਵੈਸਟ/ ਓਂਟਾਰੀਓ)
9. ਰੂਬੀ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓਂਟਾਰੀਓ)
10. ਸੋਨੀਆ ਸਿੱਧੂ (ਬਰੈਂਪਟਨ ਸਾਊਥ/ ਓਂਟਾਰੀਓ)
11. ਬਰਦੀਸ਼ ਚੱਘਰ (ਹਲਕਾ ਵਾਟਰਲੂ/ ਓਂਟਾਰੀਓ)
12. ਰਾਜ ਸੈਣੀ (ਹਲਕਾ ਕਿਚਨਰ ਸੈਂਟਰ/ ਓਂਟਾਰੀਓ)
13. ਅੰਜੂ ਢਿੱਲੋਂ (ਹਲਕਾ ਲਛੀਨ-ਲਾਸਾਲ/ ਕਿਊਬੈੱਕ)

ਐਨਡੀਪੀ
14. ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ)

ਕੰਜ਼ਰਵਟਿਵ
15. ਟਿਮ ਸਿੰਘ ਉਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ)
16. ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ ਅਲਬਰਟਾ)
17. ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ/ ਅਲਬਰਟਾ)
18. ਬੌਬ ਸਰੋਆ (ਹਲਕਾ ਮਾਰਖਮ ਯੂਨੀਅਨਵਿਲ/ ਓਂਟਾਰੀਓ)

-PTC News