Tue, Apr 23, 2024
Whatsapp

Canada Elections : Justin Trudeau ਅਤੇ Erin O'Toole ਵਿਚਾਲੇ ਸਖ਼ਤ ਟੱਕਰ , ਕਿਸਦੀ ਹੋ ਸਕਦੀ ਹੈ ਜਿੱਤ ?

Written by  Shanker Badra -- September 21st 2021 09:02 AM
Canada Elections : Justin Trudeau ਅਤੇ Erin O'Toole ਵਿਚਾਲੇ ਸਖ਼ਤ ਟੱਕਰ , ਕਿਸਦੀ ਹੋ ਸਕਦੀ ਹੈ ਜਿੱਤ ?

Canada Elections : Justin Trudeau ਅਤੇ Erin O'Toole ਵਿਚਾਲੇ ਸਖ਼ਤ ਟੱਕਰ , ਕਿਸਦੀ ਹੋ ਸਕਦੀ ਹੈ ਜਿੱਤ ?

Canada Elections 2021 : ਕੈਨੇਡਾ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਸ਼ੁਰੂਆਤੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਦੀ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਏਰਿਨ ਓਟੂਲ ਦੀ ਕੰਜ਼ਰਵੇਟਿਵ ਪਾਰਟੀ (Conservative Party) ਵਿਚਕਾਰ ਸਖ਼ਤ ਮੁਕਾਬਲਾ ਹੈ। ਇਲੈਕਸ਼ਨਜ਼ ਕੈਨੇਡਾ ਅਨੁਸਾਰ 2.7 ਕਰੋੜ ਲੋਕ ਇਸ ਵਾਰ ਵੋਟ ਪਾਉਣ ਦੇ ਯੋਗ ਹਨ ਅਤੇ ਸੋਮਵਾਰ ਨੂੰ ਗਿਣਤੀ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਹਾਲਾਂਕਿ ਅੰਤਮ ਨਤੀਜੇ ਪ੍ਰਾਪਤ ਕਰਨ ਵਿੱਚ ਸਮਾਂ ਲੱਗੇਗਾ। [caption id="attachment_535282" align="aligncenter" width="275"] Canada Elections : Justin Trudeau ਅਤੇ Erin O'Toole ਵਿਚਾਲੇ ਸਖ਼ਤ ਟੱਕਰ , ਕਿਸਦੀ ਹੋ ਸਕਦੀ ਹੈ ਜਿੱਤ ?[/caption] ਭਾਰਤੀ ਸਮੇਂ ਅਨੂਸਾਰ ਸਵੇਰੇ 8.26 ਵਜੇ ਤੱਕ ਲਿਬਰਲ ਪਾਰਟੀ 90 ਸੀਟਾਂ 'ਤੇ ਅੱਗੇ ਚਲ ਰਹੀ ਸੀ, ਕੰਜ਼ਰਵੇਟਿਵ ਪਾਰਟੀ 73 , ਜਗਮੀਤ ਸਿੰਘ ਦੀ ਐਨ.ਡੀ.ਪੀ 23 ਸੀਟਾਂ, ਬੀ ਕਯੂ 10 ਸੀਟਾਂ 'ਤੇ ਅੱਗੇ ਚਲ ਰਹੀ ਸੀ। ਇਸ ਤੋਂ ਇਲਾਵਾ ਲਿਬਰਲ ਪਾਰਟੀ 65 ਸੀਟਾਂ 'ਤੇ ਜਿੱਤ ਚੁੱਕੀ ਹੈ ਅਤੇ ਕੰਜ਼ਰਵੇਟਿਵ ਪਾਰਟੀ 73 'ਤੇ ਜਿੱਤ ਚੁੱਕੀ ਹੈ ਅਤੇ ਜਗਮੀਤ ਸਿੰਘ ਦੀ ਐਨ.ਡੀ.ਪੀ 6 ਸੀਟਾਂ ਅਤੇ ਬੀ ਕਯੂ 19 ਸੀਟਾਂ 'ਤੇ ਜਿੱਤ ਚੁੱਕੀ ਹੈ। [caption id="attachment_535281" align="aligncenter" width="266"] Canada Elections : Justin Trudeau ਅਤੇ Erin O'Toole ਵਿਚਾਲੇ ਸਖ਼ਤ ਟੱਕਰ , ਕਿਸਦੀ ਹੋ ਸਕਦੀ ਹੈ ਜਿੱਤ ?[/caption] ਚੋਣ ਅਧਿਕਾਰੀਆਂ ਨੂੰ ਭੇਜੇ ਗਏ ਬੈਲੇਟ ਦੀ ਗਿਣਤੀ ਵੀ ਕਰਨੀ ਹੈ। ਟਰੂਡੋ ਸਮਾਂ ਸੀਮਾ ਤੋਂ 2 ਸਾਲ ਪਹਿਲਾਂ ਚੋਣਾਂ ਕਰਵਾ ਰਹੇ ਹਨ। ਉਨ੍ਹਾਂ ਦੀ ਪਾਰਟੀ ਨੂੰ ਉਮੀਦ ਹੈ ਕਿ ਪਾਰਟੀ ਕੋਰੋਨਾ ਵਾਇਰਸ ਮਹਾਮਾਰੀ ਵਿੱਚ ਚੋਣਾਂ ਕਰਵਾ ਕੇ ਲਾਭ ਉਠਾ ਸਕਦੀ ਹੈ। ਟਰੂਡੋ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ। ਇਸ ਤੋਂ ਪਹਿਲਾਂ 2019 ਦੀਆਂ ਸੰਘੀ ਚੋਣਾਂ (federal election) ਵਿੱਚ ਪਾਰਟੀ ਬਹੁਮਤ ਨਾਲ ਪਿੱਛੇ ਰਹਿ ਗਈ ਸੀ। 49 ਸਾਲਾ ਟਰੂਡੋ 2015 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। [caption id="attachment_535284" align="aligncenter" width="300"] Canada Elections : Justin Trudeau ਅਤੇ Erin O'Toole ਵਿਚਾਲੇ ਸਖ਼ਤ ਟੱਕਰ , ਕਿਸਦੀ ਹੋ ਸਕਦੀ ਹੈ ਜਿੱਤ ?[/caption] ਬਹੁਤ ਸਾਰੇ ਲੋਕਾਂ ਨੇ ਸਰਕਾਰ ਵਿਰੁੱਧ ਵਿਰੋਧ ਦਰਜ ਕਰਵਾਇਆ ਕਿਉਂਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦੇ ਦੌਰਾਨ ਵੋਟਿੰਗ ਹੋ ਰਹੀ ਹੈ। ਜਦੋਂ ਕਿ ਕੁਝ ਲੋਕ ਟਰੂਡੋ ਦੇ ਸਮਰਥਨ ਵਿੱਚ ਵੀ ਨਜ਼ਰ ਆਏ ਹਨ। ਵੋਟ ਪਾਉਣ ਆਏ ਮੰਡੋਜਾ ਨੇ ਕਿਹਾ, 'ਮੈਨੂੰ ਟਰੂਡੋ ਪਸੰਦ ਹਨ। ਹਰ ਕੋਈ ਚੰਗਾ ਕੰਮ ਕਰਦਾ ਹੈ ਅਤੇ ਕਈ ਵਾਰ ਮਾੜਾ ਵੀ ਪਰ ਜੇ ਤੁਸੀਂ ਹਰ ਚੀਜ਼ ਨੂੰ ਸੰਤੁਲਨ ਵਿੱਚ ਰੱਖਦੇ ਹੋ ਤਾਂ ਇਹ ਸਕਾਰਾਤਮਕ ਦਿਖਾਈ ਦਿੰਦਾ ਹੈ। ' ਕੁਝ ਲੋਕ ਕਿਸੇ ਪਾਰਟੀ 'ਤੇ ਭਰੋਸਾ ਨਹੀਂ ਕਰਦੇ। ਵੋਟ ਪਾਉਣ ਆਈ ਇਜ਼ਾਬੇਲ ਫਾਉਚਰ ਨੇ ਕਿਹਾ, 'ਮੈਨੂੰ ਇਸ ਸਮੇਂ ਅਜਿਹਾ ਲਗਦਾ ਹੈ ਕਿ ਕਿਸੇ ਵੀ ਨੇਤਾ' ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। [caption id="attachment_535283" align="aligncenter" width="300"] Canada Elections : Justin Trudeau ਅਤੇ Erin O'Toole ਵਿਚਾਲੇ ਸਖ਼ਤ ਟੱਕਰ , ਕਿਸਦੀ ਹੋ ਸਕਦੀ ਹੈ ਜਿੱਤ ?[/caption] ਇਸ ਸਾਲ ਕੀ ਹਨ ਚੋਣ ਮੁੱਦੇ ? ਚੋਣਾਂ ਅਜਿਹੇ ਸਮੇਂ ਕਰਵਾਈਆਂ ਜਾ ਰਹੀਆਂ ਹਨ ,ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਫੈਲ ਰਹੀ ਹੈ। ਲੋਕਾਂ ਲਈ ਟੀਕਾਕਰਣ ਲਾਜ਼ਮੀ ਕੀਤਾ ਜਾ ਰਿਹਾ ਹੈ। ਸਿਹਤ 'ਤੇ ਨਿਵੇਸ਼ ਅਤੇ ਅਰਥ ਵਿਵਸਥਾ ਵਿੱਚ ਸੁਧਾਰ ਦੇ ਮੁੱਦਿਆਂ' ਤੇ ਬਹਿਸ ਹੋ ਰਹੀ ਹੈ। ਐਤਵਾਰ ਨੂੰ ਪ੍ਰਚਾਰ ਦੇ ਆਖਰੀ ਦਿਨ ਟਰੂਡੋ ਅਤੇ ਏਰਿਨ ਓ ਟੂਲ ਨੇ ਵੀ ਇਨ੍ਹਾਂ ਮੁੱਦਿਆਂ 'ਤੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਅੰਤਮ ਅਪੀਲ ਵਿੱਚ ਟਰੂਡੋ ਨੇ ਜਨਤਾ ਨੂੰ ਚੇਤਾਵਨੀ ਦਿੱਤੀ ਕਿ ਉਸਦੇ ਵਿਰੋਧੀ ਏਰਿਨ ਓ ਟੂਲ, ਮਹਾਂਮਾਰੀ ਦੇ ਵਿਰੁੱਧ ਦੇਸ਼ ਦੀ ਲੜਾਈ ਨੂੰ ਕਮਜ਼ੋਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇੱਕ ਉਦਾਰਵਾਦੀ ਪਾਰਟੀ ਦੀ ਲੋੜ ਹੈ ਜੋ ਵਿਗਿਆਨ ਵਿੱਚ ਵਿਸ਼ਵਾਸ ਰੱਖਦੀ ਹੈ। ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਉਦੋਂ ਲਿਬਰਲ ਪਾਰਟੀ ਨੇ 157 ਸੀਟਾਂ ਜਿੱਤੀਆਂ ਸਨ , ਜਦੋਂਕਿ ਕੰਜ਼ਰਵੇਟਿਵ ਪਾਰਟੀ ਨੇ 121 ਸੀਟਾਂ ਜਿੱਤੀਆਂ ਸਨ। -PTCNews


Top News view more...

Latest News view more...