Wed, Apr 24, 2024
Whatsapp

ਕੋਵਿਡ 19 'ਤੇ ਕਨੇਡਾ ਸਰਕਾਰ ਨੇ ਕੀਤਾ ਨਵਾਂ ਐਲਾਨ

Written by  Jagroop Kaur -- October 01st 2020 08:05 PM -- Updated: October 01st 2020 11:27 PM
ਕੋਵਿਡ 19 'ਤੇ ਕਨੇਡਾ ਸਰਕਾਰ ਨੇ ਕੀਤਾ ਨਵਾਂ ਐਲਾਨ

ਕੋਵਿਡ 19 'ਤੇ ਕਨੇਡਾ ਸਰਕਾਰ ਨੇ ਕੀਤਾ ਨਵਾਂ ਐਲਾਨ

ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ੀਆਂ ਦੀ ਯਾਤਰਾ 'ਤੇ ਲਾਈ ਪਾਬੰਦੀ ਦੀ ਮਿਆਦ 31 ਅਕਤੂਬਰ ਤਕ ਵਧਾ ਦਿੱਤੀ ਹੈ। ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਹ ਜਾਣਕਾਰੀ ਸਾਂਝੀ ਕੀਤੀ । ਕਨੇਡਾ ਜਾਣ ਦੇ ਸਮੇਂ ਤੇ ਵਾਧੇ ਨੂੰ ਲੈਕੇ ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਅਸੀਂ ਅਮਰੀਕੀ ਨਾਗਰਿਕਾਂ ਨੂੰ ਛੱਡ ਕੇ ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ਵਿਚ ਆਉਣ 'ਤੇ ਲਗਾਈ ਗਈ ਪਾਬੰਦੀ ਦੀ ਮਿਆਦ 31 ਅਕਤੂਬਰ ਤੱਕ ਵਧਾ ਰਹੇ ਹਾਂ। [caption id="attachment_428729" align="aligncenter" width="423"]Canada Goverment Canada Goverment[/caption] ਉਨ੍ਹਾਂ ਕਿਹਾ ਕਿ ਇੱਥੇ ਹੈਲੋਵੀਨ ਦਾ ਜਸ਼ਨ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਹੈਲੋਵੀਨ ਤੋਂ ਬਾਅਦ ਹੀ ਵਿਦੇਸ਼ੀਆਂ ਨੂੰ ਕੈਨੇਡਾ ਵਿਚ ਐਂਟਰੀ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਹੁਕਮ ਕੁਝ ਅਮਰੀਕੀ ਨਾਗਰਿਕਾਂ, ਸੰਘੀ ਸਰਕਾਰ ਵਲੋਂ ਇਜਾਜ਼ਤ ਪ੍ਰਾਪਤ ਕੀਤੇ ਅਸਥਾਈ ਵਿਦੇਸ਼ੀ ਕਾਮਿਆਂ ਤੇ ਡਿਪਲੋਮੈਟਾਂ ਅਤੇ ਜਹਾਜ਼ਾਂ ਦੇ ਕਰੂ ਮੈਂਬਰਾਂ 'ਤੇ ਲਾਗੂ ਨਹੀਂ ਹੋਵੇਗਾ। [caption id="attachment_433845" align="aligncenter" width="300"]Canada Goverment Canada Goverment[/caption] ਇਸ ਦੇ ਇਲਾਵਾ ਬਾਕੀਆਂ ਨੂੰ ਇਹ ਨਿਯਮ ਮੰਨਣਾ ਪਵੇਗਾ। ਦੱਸ ਦਈਏ ਕਿ ਕੋਰੋਨਾ ਵਾਇਰਸ ਫੈਲਣ ਮਗਰੋਂ ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਸੀ, ਜਿਸ ਨੂੰ ਸਮੇਂ-ਸਮੇਂ 'ਤੇ ਵਧਾਇਆ ਜਾ ਰਿਹਾ ਹੈ। ਇਸ ਸਮੇਂ ਇਸ ਪਾਬੰਦੀ ਨੂੰ ਵਧਾਉਣਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਕੈਨੇਡਾ ਦੇ ਕੁਝ ਸੂਬਿਆਂ ਵਿਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਜਿਸਤੋਂ ਨਿਜਾਤ ਪਾਉਣ ਦੇ ਲਈ ਸਰਕਾਰ ਵਲੋਂ ਹਰ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ ਹਨ। ਜੇ ਕਿਸੇ ਉਲੰਘਣਾ ਕਰਨ ਵਾਲੇ ਨੇ ਕਿਸੇ ਹੋਰ ਵਿਅਕਤੀ ਦੀ ਮੌਤ ਦੇ ਜੋਖਮ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ,000 720,000 ਤੱਕ ਦਾ ਜੁਰਮਾਨਾ ਜਾਂ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ।


Top News view more...

Latest News view more...