
ਕੈਨੇਡਾ ਦੇ ਹੈਲੀਫੈਕਸ ‘ਚ ਇੱਕ ਘਰ ‘ਚ ਲੱਗੀ ਭਿਆਨਕ ਅੱਗ, 7 ਬੱਚਿਆਂ ਦੀ ਹੋਈ ਮੌਤ, ਦੇਖੋ ਤਸਵੀਰਾਂ,ਹੈਲੀਫੈਕਸ: ਹੈਲੀਫੈਕਸ ਦੇ ਸਪਰਾਈ ਫੀਲਡ ਇਲਾਕੇ ‘ਚ Quartz Drive ਤੇ ਸਥਿਤ ਇਕ ਘਰ ਵਿਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 7 ਬੱਚਿਆਂ ਦੀ ਮੌਤ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਦੇ ‘ਚ ਮੌਜੂਦ 7 ਬੱਚਿਆਂ ਦੀ ਉਮਰ 3 ਮਹੀਨਿਆਂ ਤੋਂ 17 ਸਾਲਾਂ ਵਿਚਕਾਰ ਸੀ।

ਸਪਰਾਈ ਫੀਲਡ ਦੱਸਿਆ ਜਾ ਰਿਹਾ ਹੈ ਕਿ ਇਹ ਘਰ ਇਕ ਸਾਇਰਨ ਰਿਫਿਊਜ਼ੀ ਫੈਮਲੀ ਦਾ ਸੀ, ਜੋ ਸਤੰਬਰ 2017 ‘ਚ ਨੋਵਾ ਸਕੋਸ਼ਿਆ ਮੂਵ ਹੋਏ ਸਨ ਅਤੇ ਪਿਛਲੀ ਗਰਮੀਆਂ ਦੇ ਵਿਚ ਆਏ ਸਨ।

Deputy Chief Dave Meldrum ਦਾ ਕਹਿਣਾ ਹੈ ਕਿ ਫਾਇਰ ਡਿਪਾਰਟਮੈਂਟ ਨੂੰ ਰਾਤ 12:41 ਦੇ ਕਰੀਬ ਕਈ ਫੋਨ ਆਏ ਸਨ। ਉਹਨਾਂ ਕਿਹਾ ਕਿ ਅੱਗ ਦੀ ਚਪੇਟ ‘ਚ ਆਇਆ ਇਹ ਘਰ ਪੂਰੀ ਤਰ੍ਹਾਂ ਸਵਾਹ ਹੋ ਚੁਕਿਆ ਹੈ ਅਤੇ ਇਸ ਦੀ ਜਾਂਚ ਨੂੰ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।

ਇਸ ਘਟਨਾ ਸਬੰਧੀ ਪੀ ਐੱਮ ਜਸਟਿਨ ਟਰੂਡੋ ਸਮੇਤ ਕਈ ਸਿਆਸੀ ਆਗੂਆਂ ਵਲੋਂ ਅਫਸੋਸ ਪ੍ਰਗਟ ਕੀਤਾ ਗਿਆ ਹੈ।
-PTC News