ਕੈਨੇਡਾ ‘ਚ ਗੋਰੇ ਨੇ ਭਾਰਤੀ ਜੋੜੇ ਨੂੰ ਦਿੱਤੀ ਬੱਚੇ ਮਾਰਨ ਦੀ ਧਮਕੀ

Canada in Racist Harrasment at Hamilton Walmart

ਕੈਨੇਡਾ ‘ਚ ਗੋਰੇ ਨੇ ਭਾਰਤੀ ਜੋੜੇ ਨੂੰ ਦਿੱਤੀ ਬੱਚੇ ਮਾਰਨ ਦੀ ਧਮਕੀ:ਕੈਨੇਡਾ ਦੇ ੳਂਟਾਰੀੳ ‘ਚ ਭਾਰਤੀ ਮੂਲ ਦੇ ਜੋੜੇ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਈ ਹੈ।ਜਿਸ ਦੀ ਵੀਡੀੳ ਨੂੰ ਭਾਰਤੀ ਜੋੜੇ ਨੇ ਫੇਸਬੁੱਕ ਅਤੇ ਯੂਟਿਊਬ ‘ਤੇ ਪਾਇਆ ਹੈ।ਦਰਅਸਲ ਇਹ ਭਾਰਤੀ ਜੋੜਾ ਇੱਕ ੳਂਟਾਰੀੳ ਦੇ ਵਾਲਮਾਰਟ ਸੁਪਰਸੈਂਟਰ ਦੀ ਪਾਰਕਿੰਗ ਵਿਚ ਸ਼ਾਪਿੰਗ ਕਰਕੇ ਵਾਪਸ ਆ ਰਹੇ ਸਨ ਕਿ ਉਹ 47 ਸਾਲਾ ਡੇਲ ਰੋਬਰਟਸਨ ਗੋਰੇ ਦੀ ਸਿਲਵਰ ਰੰਗੀ ਐਸਯੂਵੀ ਸਾਹਮਣੇ ਆ ਗਏ ਤੇ ਜਿਸ ਕਾਰਨ ਉਸ ਗੋਰੇ ਨੇ ਭਾਰਤੀ ਜੋੜੇ ‘ਤੇ ਨਸਲੀ ਟਿੱਪਣੀ ਕੀਤੀ।

ਉਸਨੇ ਕਿਹਾ ਕਿ ਉਹ ਆਪਣੇ ਦੇਸ਼ ਮੁੜ ਜਾਣ।ਜਦੋਂ ਭਾਰਤੀ ਮਹਿਲਾ ਇਸ ਸਾਰੀ ਘਟਨਾ ਦਾ ਵੀਡੀੳ ਬਣਾਉਣ ਲੱਗ ਗਈ ਤਾਂ ਗੋਰੇ ਨੇ ਆਪਣੀ ਗੱਡੀ ਮਹਿਲਾ ਦੇ ਉਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।ਜਿਸਨੂੰ ਵੀਡੀੳ ਵਿਚ ਵੀ ਸਾਫ ਸਾਫ ਦੇਖਿਆ ਜਾ ਸਕਦਾ ਹੈ।ਜਿਸਤੋਂ ਬਾਅਦ ਗੋਰੇ ਨੇ ਮਹਿਲਾ ਦੇ ਘਰਵਾਲੇ ਨੂੰ ਕਿਹਾ ਕਿ ਉਹ ਕੈਨੇਡੀਅਨ ਨਹੀਂ ਹੈ।ਮਹਿਲਾ ਦੇ ਘਰਵਾਲੇ ਨੇ ਕਿਹਾ ਕਿ ਉਹ ਕੈਨੇਡੀਅਨ ਸਿਟੀਜ਼ਨ ਹੈ ਅਤੇ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ ਪਰ ਗੋਰੇ ਨੇ ਕਿਹਾ ਕਿ ਉਹ ਪਰੂਫ਼ ਕਰੇ ਕਿ ਉਹ ਕੈਨੇਡੀਅਨ ਹੈ।ਇਥੇ ਹੀ ਬਸ ਨਹੀਂ , ਗੋਰੇ ਨੇ ਭਾਰਤੀ ਜੋੜੇ ਦੇ ਬੱਚੇ ਨੂੰ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਦਾ।ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਨਸਲੀ ਭੇਦਭਾਵ ਕਰਨ ਵਾਲੇ ਗੋਰੇ ਨੂੰ ਪੁਲਿਸ ਨੇ ਮਾਰਨ ਦੀ ਧਮਕੀ ਦੇਣ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਹੈ।
-PTCNews