ਕੈਨੇਡਾ ਦੇ ਕੌਰੋਨੇਸ਼ਨ ਪਾਰਕ ‘ਚ ਮੁੜ ਚੱਲੀ ਗੋਲੀ , 1 ਵਿਅਕਤੀ ਦੀ ਹੋਈ ਮੌਤ

Canada In Shoot ,1 person death

ਕੈਨੇਡਾ ਦੇ ਕੌਰੋਨੇਸ਼ਨ ਪਾਰਕ ‘ਚ ਮੁੜ ਚੱਲੀ ਗੋਲੀ , 1 ਵਿਅਕਤੀ ਦੀ ਹੋਈ ਮੌਤ:ਕੈਨੇਡਾ ‘ਚ ਬੀਤੇ ਕੱਲ ਐਤਵਾਰ ਦੀ ਸ਼ਾਮ ਨੂੰ ਕੌਰੋਨੇਸ਼ਨ ਪਾਰਕ ‘ਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਜਿਸ ਦੇ ਨਾਲ ਪਾਰਕ ‘ਚ ਟਹਿਲ ਰਹੇ ਲੋਕਾਂ ‘ਚ ਗੋਲੀ ਦੀ ਅਵਾਜ਼ ਸੁਣ ਕੇ ਹਫੜਾ ਦਫੜੀ ਮਚ ਗਈ ਤੇ ਉਹ ਪਾਰਕ ‘ਚ ਬਣੇ ਬਾਥਰੂਮ ਤੇ ਦਰਖਤਾਂ ਓਹਲੇ ਲੁਕ ਗਏ।ਜ਼ਿਕਰਯੋਗ ਹੈ ਕਿ ਇਸੇ ਪਾਰਕ ‘ਚ ਇੱਕ ਨੌਜਵਾਨ ਦਾ ਸਮਾਰਕ ਵੀ ਬਣਿਆ ਹੈ ਜਿਸਨੂੰ 9 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ।

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸਥਾਨ ਤੋਂ ਚਾਰ ਲੋਕ ਮੌਕੇ ‘ਤੋਂ ਭੱਜਦੇ ਨਜ਼ਰ ਆਏ ਸਨ,ਜਿੰਨ੍ਹਾਂ ‘ਚੋਂ ਇਕ ਨੇ ਕਾਲੀ ਨਾਈਕੀ ਦੀ ਹੁੱਡੀ ਪਹਿਨੀ ਹੋਈ ਸੀ।

ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਂਚ ਅਧਿਕਾਰੀਆਂ ਨੇ ਸਥਾਨਕ ਲੋਕਾਂ ਮਦਦ ਮੰਗੀ ਹੈ।
-PTCNews