Advertisment

ਕੈਨੇਡਾ 'ਚ ਜੂਸ ਦੀ ਰੇਹੜੀ 'ਤੇ ਸ਼ਰੇਆਮ ਚੱਲਦੇ ਨੇ ਬੱਬੂ ਮਾਨ ਦੇ ਗਾਣੇ, ਗੋਰੇ ਵੀ ਕਰਦੇ ਨੇ ਚਿੱਲ, ਦੇਖੋ ਵੀਡੀਓ

author-image
Jashan A
Updated On
New Update
ਕੈਨੇਡਾ 'ਚ ਜੂਸ ਦੀ ਰੇਹੜੀ 'ਤੇ ਸ਼ਰੇਆਮ ਚੱਲਦੇ ਨੇ ਬੱਬੂ ਮਾਨ ਦੇ ਗਾਣੇ, ਗੋਰੇ ਵੀ ਕਰਦੇ ਨੇ ਚਿੱਲ, ਦੇਖੋ ਵੀਡੀਓ
Advertisment
ਕੈਨੇਡਾ 'ਚ ਜੂਸ ਦੀ ਰੇਹੜੀ 'ਤੇ ਸ਼ਰੇਆਮ ਚੱਲਦੇ ਨੇ ਬੱਬੂ ਮਾਨ ਦੇ ਗਾਣੇ, ਗੋਰੇ ਵੀ ਕਰਦੇ ਨੇ ਚਿੱਲ, ਦੇਖੋ ਵੀਡੀਓ,ਪੰਜਾਬੀ ਕਲਾਕਾਰ ਬੱਬੂ ਮਾਨ ਦੀ ਅੱਜ ਦੇ ਸਮੇਂ 'ਚ ਦੁਨੀਆ ਦੀਵਾਨੀ ਹੈ। ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਲਈ ਕੁਝ ਵੀ ਕਰਨ ਲਈ ਤਿਆਰ ਹਨ। ਆਪਣੇ ਬੇਬਾਕ ਅੰਦਾਜ਼ ਅਤੇ ਗਾਇਕੀ ਸਦਕਾ ਬੱਬੂ ਮਾਨ ਨੇ ਛੋਟੇ ਤੋਂ ਲੈ ਕੇ ਬਜ਼ੁਰਗਾ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ। publive-imageਜਿਸ ਦੀ ਤਾਜ਼ਾ ਉਦਾਹਰਣ ਕੈਨੇਡਾ ਦੇ ਬਰੈਂਪਟਨ 'ਚ ਦੇਖਣ ਨੂੰ ਮਿਲੀ ਹੈ। ਕੈਨੇਡਾ ਦੇ ਇਸ ਸ਼ਹਿਰ 'ਚ ਵੀ ਬੱਬੂ ਮਾਨ ਨੂੰ ਚਾਹੁਣ ਵਾਲੇ ਵਸਦੇ ਹਨ। ਦਰਅਸਲ, ਬਰੈਂਪਟਨ 'ਚ ਇੱਕ ਵਿਅਕਤੀ ਵੱਲੋਂ ਇੰਡੀਆ ਮਾਰਕਿਟ ਦੇ ਬਾਹਰ ਗੰਨੇ ਦੇ ਜੂਸ ਦੀ ਰੇਹੜੀ ਲਗਾਈ ਜਾਂਦੀ ਹੈ।
Advertisment
publive-imageਜਿਥੇ ਸਾਰਾ ਦਿਨ ਬੱਬੂ ਮਾਨ ਦੇ ਗਾਣੇ ਚਲਦੇ ਹਨ। ਮਿਲੀ ਜਾਣਕਾਰੀ ਮੁਤਾਬਕ ਜਿਥੇ ਹਰ ਰੋਜ਼ ਕਈ ਪੰਜਾਬੀ ਅਤੇ ਗੋਰੇ ਗੰਨੇ ਦੇ ਜੂਸ ਦਾ ਅਨੰਦ ਮਾਣਦੇ ਹਨ, ਉਥੇ ਹੀ ਬੱਬੂ ਮਾਨ ਦੇ ਗਾਣਿਆਂ 'ਤੇ ਨੱਚ ਟੱਪ ਕੇ ਆਪਣਾ ਮਨੋਰੰਜਨ ਕਰਦੇ ਹਨ। ਹੋਰ ਪੜ੍ਹੋ:ਕੈਨੇਡਾ 'ਚ ਹਰ ਸਾਲ ਕਿਉਂ ਹੁੰਦੈ 31 ਬਿਲੀਅਨ ਡਾਲਰ ਦਾ ਭੋਜਨ ਬਰਬਾਦ, ਜਾਣੋ ਮਾਮਲਾ publive-imageਇਸ ਵਿਅਕਤੀ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਥੇ ਕਿਸ ਤਰ੍ਹਾਂ ਜੂਸ ਬਣਾਇਆ ਜਾਂਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੂਰ-ਦੂਰ ਤੋਂ ਲੋਕ ਗੰਨੇ ਦੇ ਜੂਸ ਦਾ ਅਨੰਦ ਮਾਨਣ ਲਈ ਪਹੁੰਚਦੇ ਹਨ।
Advertisment
publive-imageਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੱਬੂ ਮਾਨ ਦੇ ਗਾਣਿਆਂ ਨੂੰ ਦੁਨੀਆ ਭਰ 'ਚ ਸੁਣਿਆ ਜਾਂਦਾ ਹੈ, ਹੁਣ ਤੱਕ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਕਈ ਬੇਹਤਰੀਨ ਗਾਣੇ ਪਾਏ ਗਏ ਹਨ, ਜਿਨ੍ਹਾਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।
-PTC News-
babbu-maan-news latest-babbu-maan-news canada-juice-stall canada-juice-stall-news latest-canada-juice-stall-news
Advertisment

Stay updated with the latest news headlines.

Follow us:
Advertisment