ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ 

Canada Justin Trudeau Cabinet Four persons of Indian origin appointed

ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ:ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕਰ ਦਿੱਤਾ  ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ 43 ਵੀਂ ਸੰਸਦ ਦਾ ਹਿੱਸਾ ਬਣਨ ਲਈ ਆਪਣੇ ਮੰਤਰੀਆਂ ਨੂੰ ਸਹੁੰ ਚੁਕਾਈ ਹੈ। ਟਰੂਡੋ ਵੱਲੋਂਆਪਣੀ ਪਹਿਲੀ ਕੈਬਨਿਟ ਨਾਲੋਂ ਇਸ ਵਾਰ ਦੀ ਕੈਬਿਨਟ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ।

Canada Justin Trudeau Cabinet Four persons of Indian origin appointed
ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ

ਉਨ੍ਹਾਂ ਨੇ ਆਪਣੀ ਕੈਬਨਿਟ ਵਿਚ 7 ਨਵੇਂ ਮੰਤਰੀ ਸ਼ਾਮਲ ਕੀਤੇ ਹਨ। ਇਸ ਵਾਰ ਟਰੂਡੋ ਵੱਲੋਂ ਕ੍ਰਿਸਟੀਆਂ ਫ੍ਰੀ ਲੈਂਡ ਨੂੰ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕ੍ਰਿਸਟੀਆਂ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰਾਲਾ ਵੀ ਸੰਭਾਲੇਗੀ।

Canada Justin Trudeau Cabinet Four persons of Indian origin appointed
ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ

ਟਰੂਡੋ ਸਰਕਾਰ ਨੇ ਨਵੀਂ ਵਜ਼ਾਰਤ ਵਿਚ ਚਾਰ ਪੰਜਾਬੀ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿਚੋਂ ਹਰਜੀਤ ਸੱਜਣ ਨੂੰ ਮੁੜ ਰੱਖਿਆ ਮੰਤਰੀ ਥਾਪਿਆ ਗਿਆ ਹੈ। ਕੈਨੇਡਾ ਸਰਕਾਰ ਵਿਚ ਮੰਤਰੀ ਬਣਨ ਵਾਲੀ ਪਹਿਲੀ ਹਿੰਦੂ ਅਨੀਤਾ ਆਨੰਦ ਨੂੰ ਪਬਲਿਕ ਸਰਵਿਸ ਐਂਡ ਪ੍ਰੋਕਿਊਰਮੈਂਟ ਵਿਭਾਗ ਮਿਲਿਆ ਹੈ।

Canada Justin Trudeau Cabinet Four persons of Indian origin appointed
ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ

ਇਸ ਤੋਂ ਬਾਅਦ ਪੰਜਾਬੀ ਮੂਲ ਦੇ ਨਵਦੀਪ ਬੈਂਸ ਨੂੰ ਮੁੜ ਨਵੀਨਤਾ, ਵਿਗਿਆਨ ਅਤੇ ਉਦਯੋਗ ਦਾ ਮੰਤਰਾਲਾ ਸੌਂਪਿਆ ਗਿਆ ਹੈ। ਭਾਰਤੀ ਮੂਲ ਦੇ ਹੋਰ ਮੰਤਰੀਆਂ ਵਿਚ ਵਾਟਰਲੂ ਤੋਂ ਮੁੜ ਚੋਣ ਜਿੱਤਣ ਵਾਲੀ ਬਰਦੀਸ਼ ਚੱਗਰ ਨੂੰ ਯੁਵਾ ਮਾਮਲਿਆਂ ਦਾ ਮੰਤਰੀ ਬਣਾਇਆ ਹੈ। ਜਿਥੇ ਆਨੰਦ ਨੂੰ ਪਹਿਲੀ ਵਾਰ ਵਜ਼ਾਰਤ ਵਿਚ ਲਿਆ ਗਿਆ ਹੈ ,ਉਥੇਚੱਗਰਦੀ ਮੁੜ ਵਾਪਸੀ ਹੋਈ ਹੈ।

Canada Justin Trudeau Cabinet Four persons of Indian origin appointed
ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ

ਦੱਸ ਦੇਈਏ ਕਿ ਇਸ ਵਾਰ ਟਰੂਡੋ ਨੇ ਆਪਣੀ ਕੈਬਨਿਟ ਵਿਚ 37 ਮੈਂਬਰਾਂ ਨੂੰ ਥਾਂ ਦਿੱਤੀ ਹੈ, ਜਿਨ੍ਹਾਂ ਵਿਚੋਂ 4 ਭਾਰਤੀ ਮੂਲ ਦੇ ਹਨ। ਇਸ ਵਜ਼ਾਰਤ ਵਿਚ 18 ਔਰਤਾਂ ਅਤੇ 19 ਪੁਰਸ਼ਾਂ ਨੂੰ ਥਾਂ ਮਿਲੀ ਹੈ। 2015 ਦੀ ਵਜ਼ਾਰਤ ਵਿਚ ਵੀ ਔਰਤਾਂ ਨੂੰ 50 ਫੀਸਦ ਜਗ੍ਹਾ ਮਿਲੀ ਸੀ।
-PTCNews