ਕੈਨੇਡਾ 'ਚ ਵਿਆਹ ਦਾ ਜਸ਼ਨ ਮਨਾ ਰਹੇ ਪੰਜਾਬੀਆਂ ਨੇ ਨੱਚ-ਨੱਚ ਤੋੜੀ ਘਰ ਦੀ ਛੱਤ

By Shanker Badra - April 22, 2019 8:04 pm

ਕੈਨੇਡਾ 'ਚ ਵਿਆਹ ਦਾ ਜਸ਼ਨ ਮਨਾ ਰਹੇ ਪੰਜਾਬੀਆਂ ਨੇ ਨੱਚ-ਨੱਚ ਤੋੜੀ ਘਰ ਦੀ ਛੱਤ:ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਵੈਨਕੂਵਰ ਸ਼ਹਿਰ ਵਿਚ ਇੱਕ ਵਿਆਹ ਸਮਾਰੋਹ ਚੱਲ ਰਿਹਾ ਸੀ।ਇਸ ਵਿਆਹ ਸਮਾਗਮ ਦੌਰਾਨ ਜਦੋਂ ਲੋਕ ਲੋਕ ਨੱਚ- ਟੱਪ ਕੇ ਜਸ਼ਨ ਮਨਾ ਰਹੇ ਸੀ ਤਾਂ ਅਚਾਨਕ ਘਰ ਦੀ ਛੱਤ ਟੁੱਟ ਕੇ ਉਨ੍ਹਾਂ ਉਪਰ ਡਿੱਗ ਗਈ।ਜਿਸ ਕਾਰਨ 40 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ।

Canada Marrige event During Fall Roof of the house
ਕੈਨੇਡਾ 'ਚ ਵਿਆਹ ਦਾ ਜਸ਼ਨ ਮਨਾ ਰਹੇ ਪੰਜਾਬੀਆਂ 'ਤੇ ਨੱਚ-ਨੱਚ ਤੋੜੀ ਘਰ ਦੀ ਛੱਤ ,ਕਈ ਜ਼ਖਮੀ

ਇਹ ਘਟਨਾ ਕੈਨੇਡਾ ਦੇ ਸਮੇਂ ਅਨੁਸਾਰ ਸ਼ਨਿੱਚਰਵਾਰ ਸਵੇਰੇ 9 ਵਜੇ ਦੀ ਹੈ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕੈਨੇਡਾ ਪੁਲਿਸ ਤੇ ਸਿਹਤ ਵਿਭਾਗ ਦੀ ਮਦਦ ਨਾਲ 19 ਐਂਬੂਲੈਂਸ ਅਤੇ 1 ਹਵਾਈ ਐਂਬੂਲੈਂਸ ਭੇਜੀ ਗਈ।ਮੰਨਿਆ ਜਾ ਰਿਹਾ ਹੈ ਕਿ ਵਿਆਹ ਦੇ ਜਸ਼ਨ ਵਿਚ ਕਰੀਬ 100 ਲੋਕ ਸ਼ਾਮਲ ਸਨ, ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀਆਂ ਦੇ ਹੋਣ ਦੀ ਗੱਲ ਕਈ ਜਾ ਰਹੀ ਹੈ, ਕਿਉਂਕਿ ਵਿਆਹ ਪੰਜਾਬੀ ਪਰਿਵਾਰ ਵਿਚ ਸੀ।

Canada Marrige event During Fall Roof of the house
ਕੈਨੇਡਾ 'ਚ ਵਿਆਹ ਦਾ ਜਸ਼ਨ ਮਨਾ ਰਹੇ ਪੰਜਾਬੀਆਂ 'ਤੇ ਨੱਚ-ਨੱਚ ਤੋੜੀ ਘਰ ਦੀ ਛੱਤ ,ਕਈ ਜ਼ਖਮੀ

ਇਸ ਦੌਰਾਨ ਵਿਆਹ ਵਿਚ ਸ਼ਾਮਲ ਹੋਣ ਆਏ ਇੱਕ ਮਹਿਮਾਨ ਨੇ ਦੱਸਿਆ ਕਿ ਛੱਤ ‘ਤੇ ਕਾਫੀ ਲੋਕ ਚੜ੍ਹੇ ਹੋਏ ਸਨ ਅਤੇ ਅਚਾਨਕ ਛੱਤ ਇੱਕ ਪਾਸਿਓਂ ਟੁੱਟ ਕੇ ਹੇਠਾਂ ਵੱਲ ਝੁਕ ਗਈ।ਲੋਕ ਉੱਪਰੋਂ ਰੁੜ੍ਹਦੇ ਹੋਏ ਹੇਠਾਂ ਡਿੱਗੇ ਤੇ ਇੱਕ ਦੂਜੇ ਦੇ ਉੱਪਰ ਡਿੱਗਣ ਕਾਰਨ ਕਾਫੀ ਜਣੇ ਜ਼ਖ਼ਮੀ ਹੋ ਗਏ।
-PTCNews

adv-img
adv-img