ਦੇਸ਼- ਵਿਦੇਸ਼

ਕੈਨੇਡਾ ਦੇ ਮਾਂਟਰੀਅਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ, 12 ਜ਼ਖਮੀ

By Jashan A -- August 06, 2019 9:31 pm

ਕੈਨੇਡਾ ਦੇ ਮਾਂਟਰੀਅਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ, 12 ਜ਼ਖਮੀ,ਮਾਂਟਰੀਅਲ: ਕੈਨੇਡਾ ਦੇ ਮਾਂਟਰੀਅਲ 'ਚ ਭਿਆਨਕ ਹਾਦਸਾ ਵਾਪਰਨ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ 12 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਕ ਛੋਟੀ ਗੱਡੀ ਸੇਮੀ-ਟਰੇਲਰ ਦੀ ਲਪੇਟ 'ਚ ਆ ਗਈ।

ਇਸ ਤੋਂ ਬਾਅਦ ਹੋਰ ਕਈ ਵਾਹਨ ਲੜੀਵਾਰ ਆਪਸ 'ਚ ਟਕਰਾ ਗਏ। ਇਸ ਟਕਰਾਅ ਦੇ ਕਾਰਨ ਕੁਝ ਵਾਹਨਾਂ 'ਚ ਅੱਗ ਲੱਗ ਗਈ। ਮੌਕੇ 'ਤੇ ਪਹੁੰਚੀ ਮੈਡੀਕਲ ਟੀਮ ਨੇ ਤਿੰਨ ਲੋਕਾਂ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਤੇ ਇਸ ਨੇ ਬਾਅਦ 'ਚ ਦਮ ਤੋੜ ਦਿੱਤਾ।

ਹੋਰ ਪੜ੍ਹੋ:ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 7 ਮੌਤਾਂ, ਬਚਾਅ ਕਾਰਜ ਜਾਰੀ

ਇਸ ਤੋਂ ਇਲਾਵਾ 12 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।ਘਟਨਾ ਤੋਂ ਬਾਅਦ ਹਾਈਵੇਅ ਦੇ ਵੈਸਟਬਾਊਂਡ ਵੱਲ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ।

-PTC News

  • Share