Advertisment

ਪਹਿਲੀ ਵਾਰ ਦੇਸ਼ ਦੀ ਕਰੰਸੀ ‘ਤੇ ਕਿਸੇ ਮਹਿਲਾ ਦੀ ਲੱਗੀ ਫੋਟੋ ,ਕੈਨੇਡਾ ਬੈਂਕ ਨੇ ਜਾਰੀ ਕੀਤਾ ਨਵਾਂ ਨੋਟ

author-image
Shanker Badra
New Update
ਪਹਿਲੀ ਵਾਰ ਦੇਸ਼ ਦੀ ਕਰੰਸੀ ‘ਤੇ ਕਿਸੇ ਮਹਿਲਾ ਦੀ ਲੱਗੀ ਫੋਟੋ ,ਕੈਨੇਡਾ ਬੈਂਕ ਨੇ ਜਾਰੀ ਕੀਤਾ ਨਵਾਂ ਨੋਟ
Advertisment
ਪਹਿਲੀ ਵਾਰ ਦੇਸ਼ ਦੀ ਕਰੰਸੀ ‘ਤੇ ਕਿਸੇ ਮਹਿਲਾ ਦੀ ਲੱਗੀ ਫੋਟੋ ,ਕੈਨੇਡਾ ਬੈਂਕ ਨੇ ਜਾਰੀ ਕੀਤਾ ਨਵਾਂ ਨੋਟ:ਕੈਨੇਡਾ : ਕੈਨੇਡਾ 'ਚ 72 ਸਾਲ ਪਹਿਲਾਂ ਨਸਲਵਾਦ ਵਿਰੁਧ ਅੰਦੋਲਨ ਛੇੜਨ ਵਾਲੀ ਅਫ਼ਰੀਕਨ-ਕੈਨੇਡੀਅਨ ਔਰਤ ਵਿਓਲਾ ਡੇਸਮੰਡ ਨੂੰ ਕੈਨੇਡਾ ਦੇ ਬੈਂਕ ਨੇ ਬਣਦਾ ਮਾਣ ਦਿਤਾ ਹੈ।ਕੈਨੇਡਾ ਦੀ ਬੈਂਕ ਨੇ 10 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ, ਜਿਸ 'ਤੇ ਵਿਓਲਾ ਡੇਸਮੰਡ ਦੀ ਤਸਵੀਰ ਲਾਈ ਗਈ ਹੈ।ਇਸ ਨੋਟ ਦੇ ਜ਼ਰੀਏ ਪਹਿਲੀ ਵਾਰ ਦੇਸ਼ ਦੀ ਕਰੰਸੀ ‘ਤੇ ਕਿਸੇ ਮਹਿਲਾ ਦੀ ਫੋਟੋ ਲਗਾਈ ਗਈ ਹੈ।ਇਹ ਨਵਾਂ ਨੋਟ ਅਗਲੇ ਹਫਤੇ ਬਾਜ਼ਾਰ 'ਚ ਆਵੇਗਾ।ਹੈਲੀਫੈਕਸ ਸੈਂਟਰਲ ਲਾਇਬ੍ਰੇਰੀ ਦੇ ਸਮਾਰੋਹ ਦੌਰਾਨ ਵਿੱਤ ਮੰਤਰੀ ਬਿਲ ਮੋਰਨੇਯੂ ਅਤੇ ਬੈਂਕ ਆਫ ਕੈਨੇਡਾ ਦੇ ਰਾਜਪਾਲ ਸਟੀਫਨ ਪੋਲੋਜ ਦੁਆਰਾ 8 ਮਾਰਚ 2018 ਨੂੰ ਹੈਲੀਫੈਕਸ ਵਿੱਚ ਪਹਿਲਾ ਨਵਾਂ ਬਿੱਲ ਪੇਸ਼ ਕੀਤਾ ਗਿਆ ਸੀ। ਦੱਸ ਦੇਈਏ ਕਿ ਵਿਓਲਾ ਡੇਸਮੰਡ ਕੈਨੇਡਾ 'ਚ ਇਕ ਸਫ਼ਲ ਕਾਰੋਬਾਰੀ ਔਰਤ ਸੀ।ਉਹ ਸਾਲ 1946 'ਚ ਇਕ ਥੀਏਟਰ ਵਿਚ ਫ਼ਿਲਮ ਦੇਖਣ ਗਈ ਸੀ।ਉਸ ਨੂੰ ਅਗਲੀ ਸੀਟ ਦੀ ਟਿਕਟ ਨਹੀਂ ਮਿਲੀ ਤਾਂ ਉਸ ਨੇ ਬਾਲਕਾਨੀ ਸੀਟ ਦੀ ਟਿਕਟ ਲੈ ਲਈ ਤੇ ਉੱਥੇ ਜਾ ਕੇ ਬੈਠ ਗਈ।ਹਾਲਾਂਕਿ ਉਹ ਇਥੇ ਵੀ ਸੀਟ 'ਤੇ ਨਹੀਂ ਸਗੋਂ ਉਸ ਨੂੰ ਜ਼ਮੀਨ 'ਤੇ ਬੈਠਣਾ ਪਿਆ ਭਾਵ ਉਸ ਨੂੰ ਨਸਲਭੇਦ ਦੀ ਸ਼ਿਕਾਰ ਹੋਣਾ ਪਿਆ ਸੀ।ਇਸ ਦੌਰਾਨ ਕੁੱਝ ਲੋਕ ਉੱਥੇ ਆਏ ਅਤੇ ਵਿਓਲਾ ਨੂੰ ਕਿਹਾ ਕਿ ਬਾਲਕਾਨੀ ਦੀ ਥਾਂ ਗੋਰੇ ਵਰਗ ਦੇ ਲੋਕਾਂ ਲਈ ਰਾਖਵੀਂ ਹੈ।ਵਿਓਲਾ ਨੂੰ ਕਿਹਾ ਕਿ ਗਿਆ ਕਿ ਬਾਲਕਾਨੀ ਏਰੀਏ ਦੀ ਸੀਟ ਤਾਂ ਦੂਰ, ਉਹ ਜ਼ਮੀਨ 'ਤੇ ਵੀ ਬੈਠਣ ਦੀ ਵੀ ਹੱਕਦਾਰ ਨਹੀਂ ਹੈ।ਗੈਰ-ਗੋਰੀ ਕਹਿ ਕੇ ਵਿਓਲਾ ਨੂੰ ਹੇਠਾਂ ਦੀਆਂ ਸੀਟਾਂ 'ਤੇ ਜਾ ਕੇ ਬੈਠਣ ਲਈ ਕਿਹਾ ਗਿਆ।ਇਸ ਲਈ ਵਿਓਲਾ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਉਥੋਂ ਉਠ ਕੇ ਜਾਣ ਤੋਂ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਵਿਓਲਾ ਨੂੰ ਦੰਗੇ ਭੜਕਾਉਣ ਦੇ ਦੋਸ਼ ਵਿਚ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਤੇ ਉਹ 12 ਘੰਟੇ ਜੇਲ ਵਿਚ ਰਹੀ।ਉਨ੍ਹਾਂ 'ਤੇ 1300 ਰੁਪਏ ਦਾ ਜੁਰਮਾਨਾ ਵੀ ਲੱਗਾ।ਜੇਲ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਰੰਗ ਭੇਦ ਵਿਰੁੱਧ ਆਵਾਜ਼ ਚੁੱਕੀ ਅਤੇ ਉਸਨੂੰ ਪੂਰੇ ਕੈਨੇਡਾ ਤੋਂ ਲੋਕਾਂ ਦਾ ਵੱਡਾ ਸਮਰਥਨ ਮਿਲਿਆ ਸੀ।ਵਿਓਲਾ ਉਹ ਔਰਤ ਸੀ ਜੋ ਕਿ ਦੂਜਿਆਂ ਦੇ ਹੱਕ ਲਈ ਅਤੇ ਨਾਗਰਿਕ ਅਧਿਕਾਰਾਂ ਲਈ ਲੜੀ, ਕੈਨੇਡਾ 'ਚ ਰਹਿੰਦੀਆਂ ਗ਼ੈਰ-ਗੋਰੀਆਂ ਔਰਤਾਂ ਸਮੇਤ ਦੇਸ਼ ਦੇ 26 ਹਜ਼ਾਰ ਲੋਕਾਂ ਨੇ ਵਿਓਲਾ ਦੀ ਫ਼ੋਟੋ ਨੋਟ 'ਤੇ ਲਾਉਣ ਲਈ ਵੋਟਾਂ ਪਾਈਆਂ ਸਨ। -PTCNews-
latest-news immigration india-latest-news news-in-punjabi news-in-punjab visa study-visa immigration-visa abroad-visa foreign-visa tourist-visa pr
Advertisment

Stay updated with the latest news headlines.

Follow us:
Advertisment