ਹੋਰ ਖਬਰਾਂ

ਕੈਨੇਡਾ ਦੇ ਓਟਾਵਾ 'ਚ 2 ਜਹਾਜ਼ਾਂ ਵਿਚਕਾਰ ਭਿਆਨਕ ਟੱਕਰ, 1 ਪਾਇਲਟ ਦੀ ਮੌਤ

By Joshi -- November 05, 2018 4:34 pm

ਕੈਨੇਡਾ ਦੇ ਓਟਾਵਾ 'ਚ 2 ਜਹਾਜ਼ਾਂ ਵਿਚਕਾਰ ਭਿਆਨਕ ਟੱਕਰ, 1 ਪਾਇਲਟ ਦੀ ਮੌਤ,ਓਟਾਵਾ: ਕੈਨੇਡਾ 'ਚ ਇੱਕ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋ ਇੱਕ ਛੋਟਾ ਯਾਤਰੀ ਜਹਾਜ਼ ਅਤੇ ਇੱਕ ਹੋਰ ਜਹਾਜ਼ ਆਪਸ ਵਿੱਚ ਟਕਰਾਅ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਵਿੱਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਸੂਤਰਾਂ ਅਨੁਸਾਰ ਇਹ ਘਟਨਾ ਓਟਾਵਾ ਤੋਂ 30 ਕਿੱਲੋਮੀਟਰ ਪੱਛਮ 'ਚ ਓਂਟਾਰੀਓ ਦੇ ਕਾਰਪ 'ਚ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਦੂਸਰੇ ਜਹਾਜ਼ ਦੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਦੱਸਿਆ ਕਿ ਦੂਜੇ ਜਹਾਜ਼ ਨੇ ਹੇਠਾਂ ਤੋਂ ਉਸ ਦੇ ਜਹਾਜ਼ ਨੂੰ ਟੱਕਰ ਮਾਰੀ ਅਤੇ ਉਸ ਦੇ ਲੈਂਡਿੰਗ ਗੀਅਰ ਨੂੰ ਨੁਕਸਾਨ ਪਹੁੰਚਿਆ, ਜਿਸ ਦੌਰਾਨ ਇਹ ਵੱਡਾ ਹਾਦਸਾ ਹੋਇਆ।

ਹੋਰ ਪੜ੍ਹੋ: ਸ਼ਰਾਬ ਦੇ ਠੇਕੇ ‘ਤੇ ਰਾਤੋ-ਰਾਤ ਚੋਰਾ ਨੇ ਕੀਤਾ ਹੱਥ ਸਾਫ, ਜਾਣੋ ਪੂਰਾ ਮਾਮਲਾ

ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਅਤੇ ਵਿਭਾਗ ਦੇ ਕੁਝ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜਿੰਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

—PTC News

 

  • Share