Advertisment

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਉਡਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਮਖੌਲ , ਜਾਣੋ ਕੀ ਹੈ ਵਜ੍ਹਾ

author-image
Ragini Joshi
New Update
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਉਡਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਮਖੌਲ , ਜਾਣੋ ਕੀ ਹੈ ਵਜ੍ਹਾ
Advertisment
ਲੋਕਾਂ ਦੇ ਮਨਾਂ 'ਤੇ ਰਾਜ ਕਰਨ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿੱਥੇ ਜਾਂਦੇ ਹਨ ਉੱਥੇ ਆਪਣੇ ਨਿਮਰ ਸੁਭਾਅ ਅਤੇ ਹਰ ਕਿਸੇ ਨਾਲ ਖਿੜੇ ਮੱਥੇ ਪੇਸ਼ ਆਉਣ ਵਾਲੇ ਜਸਟਿਨ ਟਰੂਡੋ ਖਿੱਚ ਦਾ ਕੇਂਦਰ ਬਣਦੇ ਹਨ ।canada PM justin trudeau fake eyebrowsਪਰ ਇਸ ਵਾਰ ਉਨ੍ਹਾਂ ਵੱਲੋਂ ਖਿੱਚ ਦਾ ਕੇਂਦਰ ਬਣਨ ਦੀ ਵਜ੍ਹਾ ਕੋਈ ਅਲੱਗ ਦੱਸੀ ਜਾ ਰਹੀ ਹੈ।ਸੋਸ਼ਲ ਮੀਡੀਆ 'ਤੇ ਛਾਏ ਰਹਿਣ ਵਾਲੇ ਜਸਟਿਨ ਟਰੂਡੋ 'ਤੇ ਅਕਸਰ ਕਿਸੇ ਨਾ ਕਿਸੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ । ਟਵਿਟਰ 'ਤੇ ਹੋਣ ਵਾਲੇ ਟ੍ਰੈਂਡ ਦੀ ਸੂਚੀ ਵਿੱਚ ਕਿਸੇ ਵੇਲੇ ਵੀ ਜਸਟਿਨ ਟਰੂਡੋ ਦਾ ਨਾਮ ਆ ਸਕਦਾ ਹੈ।
Advertisment
ਫੇਸਬੁੱਕ ਹੋਵੇ ਜਾਂ ਟਵਿੱਟਰ ਕੈਨੇਡਾ ਦਾ ਪ੍ਰਧਾਨ ਮੰਤਰੀ ਦੇ ਫੈਨਾਂ ਦੀ ਤਾਦਾਦ ਇਨ੍ਹੀ ਜ਼ਿਆਦਾ ਹੈ ਕਿ ਲੋਕ ਉਨ੍ਹਾਂ ਨੂੰ ਹਰ ਵੇਲੇ ਫਾਲੋਅ ਕਰਦੇ ਹਨ ।ਇਸ ਵਾਰ ਵੀ ਟਵਿੱਟਰ ਵੱਲੋਂ ਉਨ੍ਹਾਂ ਦਾ ਖੂਬ ਮਖੌਲ ਉਡਾਇਆ ਗਿਆ ਹੈ।
Advertisment
ਤੁਹਾਨੂੰ ਦੱਸ ਦੇਈਏ ਕਿ ਕਿਹਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਜੀ-7 ਸੰਮੇਲਨ ਵਿੱਚ ਹਿੱਸਾ ਲੈਣ ਸਮੇਂ ਇਹ ਕਿਹਾ ਗਿਆ ਕਿ ਟਰੂਡੋ ਬੇਈਮਾਨ ਅਤੇ ਕਮਜ਼ੋਰ ਹਨ । ਪਰ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਟਰੂਡੋ ਇਸ ਸੰਮੇਲਨ ਵਿੱਚ ਆਈ-ਬ੍ਰੋ ਲਗਾ ਕੇ ਆਏ ਸਨ ।ਜਿਸ ਕਾਰਨ ਟਵਿੱਟਰ 'ਤੇ ਉਹਨਾਂ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਪਰ ਕੁਝ ਲੋਕਾਂ ਵੱਲੋਂ ਇਸ ਨੂੰ ਕੈਮਰਾਮੈਨ ਦੀ ਸ਼ਰਾਰਤ ਦੱਸਿਆ ਜਾ ਰਿਹਾ ਹੈ। ਜਸਟਿਨ ਟਰੂਡੋ ਦੀ ਨਕਲੀ ਆਈਬ੍ਰੋ ਵਾਲੀ ਵੀਡਿਓ ਬਹੁਤ ਵਾਇਰਲ ਹੋ ਚੁੱਕੀ ਹੈ। ਜਿਵੇਂ ਵੀ ਹੈ ਟਵਿੱਟਰ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਸਟਿਨ ਟਰੂਡੋ ਦਾ ਇਹ ਮਜ਼ਾਕ ਬਣਨਾ ਇਹ ਦਰਸਾਉਂਦਾ ਹੈ ਕਿ ਚਾਹੇ ਆਮ ਲੋਕ ਹੋਣ ਜਾਂ ਖਾਸ ਸੋਸ਼ਲ ਮੀਡੀਆ 'ਤੇ ਹਰ ਕੋਈ ਮਜ਼ਾਕ ਦਾ ਪਾਤਰ ਬਣ ਸਕਦਾ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment